Gun Licence: ਇੱਕ ਵਿਅਕਤੀ ਨੂੰ ਕਿੰਨੇ ਗਨ ਲਾਇਸੈਂਸ?

47

 ਭਾਰਤ 16 Jan 2026 AJ DI Awaaj 

National Desk : ਭਾਰਤ ਵਿੱਚ ਹਥਿਆਰ ਰੱਖਣ ਲਈ ਸਖ਼ਤ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਸਰਕਾਰ ਨੇ ਹਥਿਆਰਾਂ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਲਾਇਸੈਂਸ ਪ੍ਰਣਾਲੀ ਨੂੰ ਹੋਰ ਸਖ਼ਤ ਅਤੇ ਸਟੈਂਡਰਡ ਬਣਾਇਆ ਹੈ। ਆਓ ਜਾਣਦੇ ਹਾਂ ਕਿ ਭਾਰਤੀ ਕਾਨੂੰਨ ਅਨੁਸਾਰ ਇੱਕ ਆਮ ਨਾਗਰਿਕ ਨੂੰ ਕਿੰਨੇ ਗਨ ਲਾਇਸੈਂਸ ਮਿਲ ਸਕਦੇ ਹਨ।

ਆਰਮਜ਼ ਐਕਟ 1959 ਅਤੇ ਸੰਸ਼ੋਧਿਤ ਨਿਯਮ
ਆਰਮਜ਼ ਐਕਟ 1959 ਅਤੇ 2019 ਵਿੱਚ ਕੀਤੇ ਗਏ ਸੰਸ਼ੋਧਨ ਮੁਤਾਬਕ, ਭਾਰਤ ਵਿੱਚ ਇੱਕ ਆਮ ਨਾਗਰਿਕ ਵੱਧ ਤੋਂ ਵੱਧ ਦੋ ਹਥਿਆਰ ਕਾਨੂੰਨੀ ਤੌਰ ‘ਤੇ ਰੱਖ ਸਕਦਾ ਹੈ। ਪਹਿਲਾਂ ਇਹ ਸੀਮਾ ਤਿੰਨ ਹਥਿਆਰਾਂ ਦੀ ਸੀ, ਪਰ ਜਮ੍ਹਾਂਖੋਰੀ ਅਤੇ ਗਲਤ ਵਰਤੋਂ ਨੂੰ ਰੋਕਣ ਲਈ ਇਸਨੂੰ ਘਟਾ ਦਿੱਤਾ ਗਿਆ।

ਸਿੰਗਲ ਲਾਇਸੈਂਸ ਸਿਸਟਮ
ਭਾਰਤ ਵਿੱਚ Single License with Unique Identification Number ਪ੍ਰਣਾਲੀ ਲਾਗੂ ਹੈ। ਇਸਦਾ ਅਰਥ ਹੈ ਕਿ ਕਿਸੇ ਵਿਅਕਤੀ ਨੂੰ ਵੱਖ-ਵੱਖ ਲਾਇਸੈਂਸ ਨਹੀਂ ਮਿਲਦੇ, ਸਗੋਂ ਮਨਜ਼ੂਰਸ਼ੁਦਾ ਦੋਨਾਂ ਹਥਿਆਰ ਇੱਕ ਹੀ ਲਾਇਸੈਂਸ ਰਿਕਾਰਡ ਅਧੀਨ ਦਰਜ ਕੀਤੇ ਜਾਂਦੇ ਹਨ।

ਪੁਰਾਣੇ ਤਿੰਨ ਹਥਿਆਰਾਂ ਵਾਲੇ ਕੇਸ
ਜਿਨ੍ਹਾਂ ਵਿਅਕਤੀਆਂ ਕੋਲ 2019 ਤੋਂ ਪਹਿਲਾਂ ਤਿੰਨ ਹਥਿਆਰ ਸਨ, ਉਨ੍ਹਾਂ ਨੂੰ ਕਾਨੂੰਨ ਅਨੁਸਾਰ ਤੀਜਾ ਹਥਿਆਰ ਕਿਸੇ ਲਾਇਸੈਂਸਡ ਡੀਲਰ ਨੂੰ ਵੇਚਣਾ ਜਾਂ ਪੁਲਿਸ ਕੋਲ ਜਮ੍ਹਾਂ ਕਰਵਾਉਣਾ ਪਿਆ। ਅਜਿਹਾ ਨਾ ਕਰਨ ‘ਤੇ ਲਾਇਸੈਂਸ ਰੱਦ ਹੋ ਸਕਦਾ ਹੈ ਅਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਗਨ ਲਾਇਸੈਂਸ ਲਈ ਮੁੱਖ ਸ਼ਰਤਾਂ

  • ਵਿਅਕਤੀ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ
  • ਕੋਈ ਅਪਰਾਧਿਕ ਰਿਕਾਰਡ ਨਾ ਹੋਵੇ
  • ਮਾਨਸਿਕ ਤੌਰ ‘ਤੇ ਤੰਦਰੁਸਤ ਹੋਣਾ ਜ਼ਰੂਰੀ ਹੈ
  • ਲਾਇਸੈਂਸ ਲਈ ਵਾਜਬ ਕਾਰਨ ਜਿਵੇਂ ਆਤਮਰੱਖਿਆ, ਫਸਲ ਦੀ ਸੁਰੱਖਿਆ ਜਾਂ ਖੇਡਾਂ ਵਿੱਚ ਸ਼ੂਟਿੰਗ ਹੋਣਾ ਲਾਜ਼ਮੀ ਹੈ

ਸਿਰਫ਼ ਬੇਨਤੀ ਕਰਨ ਨਾਲ ਲਾਇਸੈਂਸ ਨਹੀਂ ਦਿੱਤਾ ਜਾਂਦਾ।

ਵਿਰਾਸਤ ਵਿੱਚ ਮਿਲਣ ਵਾਲੇ ਹਥਿਆਰ
ਵਿਰਾਸਤ ਰਾਹੀਂ ਮਿਲੇ ਹਥਿਆਰਾਂ ‘ਤੇ ਵੀ ਦੋ ਹਥਿਆਰਾਂ ਵਾਲਾ ਨਿਯਮ ਲਾਗੂ ਹੁੰਦਾ ਹੈ। ਜੇਕਰ ਕਿਸੇ ਕੋਲ ਪਹਿਲਾਂ ਹੀ ਦੋ ਲਾਇਸੈਂਸਡ ਹਥਿਆਰ ਹਨ, ਤਾਂ ਵਿਰਾਸਤ ਵਿੱਚ ਮਿਲੇ ਹਥਿਆਰ ਨੂੰ ਜਾਂ ਤਾਂ ਸਰੈਂਡਰ ਕਰਨਾ ਪਵੇਗਾ ਜਾਂ ਉਸਦਾ ਲਾਇਸੈਂਸ ਰੱਦ ਕਰਵਾਉਣਾ ਪਵੇਗਾ।

ਖਿਡਾਰੀਆਂ ਲਈ ਛੂਟ
ਸਿਰਫ਼ ਨੈਸ਼ਨਲ ਜਾਂ ਇੰਟਰਨੈਸ਼ਨਲ ਪੱਧਰ ਦੇ ਭਾਰਤੀ ਸ਼ੂਟਰਾਂ ਨੂੰ ਹੀ ਦੋ ਤੋਂ ਵੱਧ ਹਥਿਆਰ ਰੱਖਣ ਦੀ ਇਜਾਜ਼ਤ ਮਿਲ ਸਕਦੀ ਹੈ। ਇਹ ਛੂਟ ਵੀ ਕੇਵਲ ਖੇਡਾਂ ਦੇ ਮਕਸਦ ਲਈ ਅਤੇ ਕੇਸ-ਟੂ-ਕੇਸ ਅਧਾਰ ‘ਤੇ ਦਿੱਤੀ ਜਾਂਦੀ ਹੈ।