ਗੁਰਦਾਸਪੁਰ 28 Apr 2026 AJ DI Awaaj
Punjab Desk : ਗੁਰਦਾਸਪੁਰ ਦੇ ਭੀੜਭਾੜ ਵਾਲੇ ਇਲਾਕੇ ਗੀਤਾ ਭਵਨ ਰੋਡ ‘ਤੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਭਾਜਪਾ ਨੇਤਾ ਦੀ ਦੁਕਾਨ ਦੇ ਬਾਹਰ ਗ੍ਰ*ਨੇਡ ਵਰਗੀ ਵਸਤੂ ਮਿਲੀ। ਖੁਸ਼ਕਿਸਮਤੀ ਨਾਲ ਇਹ ਫਟੀ ਨਹੀਂ, ਜਿਸ ਨਾਲ ਵੱਡਾ ਹਾਦਸਾ ਟਲ ਗਿਆ।
ਸੀਸੀਟੀਵੀ ਫੁਟੇਜ ਅਨੁਸਾਰ, ਸੋਮਵਾਰ ਸ਼ਾਮ ਕਰੀਬ 7:15 ਵਜੇ ਦੋ ਪੱਗਧਾਰੀ ਨੌਜਵਾਨ ਸਪਲੈਂਡਰ ਮੋਟਰਸਾਈਕਲ ‘ਤੇ ਆਏ ਅਤੇ ਅਸ਼ੋਕਾ ਚਿਪਸ ਦੀ ਦੁਕਾਨ ਦੇ ਬਾਹਰ ਗ੍ਰ*ਨੇਡ ਸੁੱਟ ਕੇ ਫਰਾਰ ਹੋ ਗਏ। ਗ੍ਰਨੇ*ਡ ਦੀ ਪਿੰਨ ਵੀ ਲੱਗੀ ਹੋਈ ਸੀ, ਜਿਸ ਕਾਰਨ ਇਹ ਨਹੀਂ ਫਟਿਆ।
ਕੁਝ ਸਮੇਂ ਬਾਅਦ ਇੱਕ ਕਬਾੜ ਚੁੱਕਣ ਵਾਲੇ ਮੁੰਡੇ ਨੇ ਇਸ ਵਸਤੂ ਨੂੰ ਦੇਖਿਆ ਅਤੇ ਦੁਕਾਨ ਦੇ ਕਰਮਚਾਰੀ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸੁਰੱਖਿਆ ਵਜੋਂ ਪੂਰੇ ਬਾਜ਼ਾਰ ਨੂੰ ਬੰਦ ਕਰਵਾ ਦਿੱਤਾ ਗਿਆ। ਸੰਦੇਹਜਨਕ ਵਸਤੂ ਵਾਲੇ ਸਥਾਨ ਨੂੰ ਰੇਤ ਦੀਆਂ ਬੋਰੀਆਂ ਨਾਲ ਘੇਰਿਆ ਗਿਆ ਹੈ। ਅੰਮ੍ਰਿਤਸਰ ਤੋਂ ਬੰਬ ਡਿਸਪੋਜ਼ਲ ਸਕੁਐਡ ਨੂੰ ਵੀ ਬੁਲਾਇਆ ਗਿਆ ਹੈ।
ਐਸਪੀ ਡੀਕੇ ਚੌਧਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਬੰਬ ਸਕੁਐਡ ਦੀ ਰਿਪੋਰਟ ਤੋਂ ਬਾਅਦ ਹੀ ਪੂਰੀ ਸਥਿਤੀ ਸਪਸ਼ਟ ਹੋਵੇਗੀ।














