ਇਸ ਮੌਕੇ ਡਾ. ਪ੍ਰੀਤੀ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੀ.ਬੀ. ਇੱਕ ਵਿਸ਼ਵ ਵਿਆਪੀ ਮਹਾਂਮਾਰੀ ਹੈ ਅਤੇ ਇਸ ਬਿਮਾਰੀ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਹਿਯੋਗ ਕਰਨ ਦਾ ਸੁਨੇਹਾ ਦੇਣ ਦੇ ਮੰਤਵ ਤਹਿਤ ਦੱਸਿਆ ਕਿ ਤਪਦਿਕ (ਟੀ.ਬੀ.) ਮੁੱਖ ਰੂਪ ਫ਼ੇਫ਼ੜਿਆਂ ਦੀ ਬਿਮਾਰੀ ਹੈ ਅਤੇ ਇਹ ਜ਼ਿਆਦਾਤਰ ਲੋਕਾਂ ਵਿੱਚ ਫੇਫੜਿਆਂ ਦੀ ਹੀ ਟੀ.ਬੀ. ਦੇਖਣ ਨੂੰ ਮਿਲਦੀ ਹੈ। ਬਾਕੀ ਬਿਮਾਰੀਆਂ ਦੇ ਸਮਾਨ ਹੀ ਤਪਦਿਕ-ਟੀ.ਬੀ ਵਿੱਚ ਕੁਝ ਇੱਕ ਸਮਾਨ ਲੱਛਣ ਹੁੰਦੇ ਹਨ, ਜਿਵੇਂ ਕਿ ਬੁਖਾਰ ਹੋਣਾ, ਕਾਂਬਾ ਛਿੜਨਾ, ਭੁੱਖ ਘੱਟ ਲੱਗਣੀ, ਭਾਰ ਵਿੱਚ ਕਮੀ, ਥਕਾਵਟ ਰਹਿਣੀ ਅਤੇ ਰਾਤ ਸਮੇਂ ਪਸੀਨਾ ਆਉਣਾ ਆਦਿ। ਫੇਫੜਿਆਂ ਦੀ ਟੀ.ਬੀ. ਵਿੱਚ ਇੱਕ ਹਫ਼ਤਿਆਂ ਤੋਂ ਵੱਧ ਦੀ ਲਗਾਤਾਰ ਖੰਘ ਜਿਹੜੀ ਕਈ ਵਾਰ ਬਲਗਮ ਅਤੇ ਬਲਗਮ ਨਾਲ ਲਹੂ ਆਉਣਾ ਆਮ ਲੱਛਣ ਹੈ, ਛਾਤੀ ਵਿੱਚ ਦਰਦ ਰਹਿੰਦਾ ਹੈ। ਜਿਹੜੇ ਵਿਅਕਤੀਆਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ ਉਨ੍ਹਾਂ ਵਿੱਚ ਟੀ.ਬੀ. ਦਾ ਬੈਕਟੀਰੀਆ ਫੇਫੜਿਆਂ ਤੋਂ ਖੂਨ ਰਾਹੀਂ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਫੈਲ ਜਾਂਦਾ ਹੈ। ਟੀ.ਬੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਉਦੋਂ ਫੈਲਦਾ ਹੈ ਜਦੋਂ ਕੋਈ ਵਿਅਕਤੀ ਖੰਘ ਜਾਂ ਛਿੱਕ ਮਾਰਦਾ ਹੈ ਅਤੇ ਖੰਘਣ, ਛਿੱਕਣ ਨਾਲ ਹਵਾ ਵਿੱਚ ਛੱਡੀਆਂ ਗਈਆਂ ਪਾਣੀ ਦੀਆਂ ਬੂੰਦਾਂ ਨੂੰ ਸਾਹ ਰਾਹੀਂ ਕੋਈ ਹੋਰ ਤੰਦਰੁਸਤ ਵਿਅਕਤੀ ਆਪਣੇ ਅੰਦਰ ਲੈ ਜਾਂਦਾ ਹੈ। ਟੀ.ਬੀ. ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਇਆ ਜਾਵੇ ਜਿਸ ਨਾਲ ਬੈਕਟੀਰੀਆ ਹਾਵੀ ਨਾ ਹੋ ਸਕੇ। ਇਸ ਲਈ ਰੋਜ਼ਾਨਾ ਪੌਸ਼ਟਿਕ ਅਤੇ ਸਾਫ਼ ਸੁਥਰੇ ਭੋਜਨ ਦਾ ਸੇਵਨ ਕੀਤਾ ਜਾਵੇ, ਰੋਜ਼ਾਨਾ ਕਸਰਤ, ਖੁੱਲ੍ਹੀ ਹਵਾ ’ਚ ਸੈਰ ਵੀ ਬਹੁਤ ਜ਼ਰੂਰੀ ਹੈ।ਟੀ.ਬੀ ਦੀ ਜਾਂਚ ਅਤੇ ਇਲਾਜ਼ ਸਰਕਾਰੀ ਸਿਹਤ ਕੇਂਦਰਾਂ ‘ਤੇ ਮੁਫ਼ਤ ਉਪਲਬਧ ਹੈ।ਇਸ ਮੌਕੇ ਤੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ, ਦੇ ਸਟੂਡੈਂਟਾਂ ਵੱਲੋ ਵੀ ਨਾਟਕ ਰਾਹੀ ਟੀ.ਬੀ. ਦੀ ਬਿਮਾਰੀ ਤੋਂ ਬੱਚਕੇ ਰਹਿਣ ਬਾਰੇ ਜਾਗਰੂਕ ਕੀਤਾ ਗਿਆ,ਇਸ ਮੌਕੇ ਇਹਨਾਂ ਦੇ ਨਾਲ ਡਾ. ਜਗਵੀਰ ਸਿੰਘ ਮੈਡੀਕਲ ਅਫ਼ਸਰ, ਰਾਜਿੰਦਰ ਅਰੋੜਾ ਸੀਨੀਅਰ ਫਾਰਮੇਸੀ ਅਫਸਰ ਅਤੇ ਰੁਪਿੰਦਰ ਕੌਰ ਨਰਸਿੰਗ ਸਿਸਟਰ ਤੋਂ ਇਲਾਵਾ ਸਮੂਹ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ।














