ਜੇਲ੍ਹ ਵਿੱਚ ਬੰਦ ਗੈਂ*ਗਸ*ਟਰ ਮੱਖਣ ਦੇ ਗਿ*ਰੋਹ ਦਾ ਪਰਦਾਫਾਸ਼

45

ਸਾਂਬਾ: 19 June 2026 AJ DI Awaaj

National Desk :  ਸਾਂਬਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਸਰਗਰਮ ਕਥਿਤ ਅਪਰਾਧਿਕ ਗਿ*ਰੋਹ ਦਾ ਭੰਡਾਫੋੜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਗ੍ਰਿ*ਫ਼ਤਾਰ ਕੀਤਾ ਹੈ, ਜੋ ਜੇ*ਲ੍ਹ ਵਿੱਚ ਬੰਦ ਗੈਂ*ਗਸਟਰ ਰੋਹਿਤ ਕੁਮਾਰ ਉਰਫ਼ “ਮੱਖਣ” ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ।

ਪੁਲਿਸ ਅਨੁਸਾਰ ਇਹ ਗਿ*ਰੋਹ ਦੋਵਾਂ ਰਾਜਾਂ ਵਿੱਚ ਫਿ*ਰੌਤੀ ਵਸੂਲਣ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਜਾਂਚ ਦੌਰਾਨ ਗਿਰੋਹ ਦੇ ਤਾਰ ਹਾਲ ਹੀ ਵਿੱਚ ਚੰਡੀਗੜ੍ਹ ਵਿੱਚ ਵਾਪਰੇ ਦਿਨ-ਦਿਹਾੜੇ ਗੋ*ਲੀਕਾਂਡ ਨਾਲ ਵੀ ਜੁੜੇ ਸਾਹਮਣੇ ਆਏ ਹਨ, ਜਿਸ ਵਿੱਚ ਇੱਕ ਮੈਡੀਕਲ ਸਟੋਰ ਕਰਮਚਾਰੀ ਦੀ ਮੌ*ਤ ਹੋ ਗਈ ਸੀ।

ਇਸ ਮਾਮਲੇ ਵਿੱਚ ਮੁੱਖ ਮੁਲ*ਜ਼ਮ ਅਮਿਤ ਕੁਮਾਰ ਉਰਫ਼ “ਸ਼*ਰਾਬੀ” ਸਮੇਤ ਕੁੱਲ ਛੇ ਗਿ*ਰੋਹ ਮੈਂਬਰਾਂ ਨੂੰ ਗ੍ਰਿਫ਼*ਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਰੋਹਿਤ ਉਰਫ਼ ਮੱਖਣ ਪੰਜਾਬ ਦੇ ਕਈ ਗੈਂ*ਗਸਟਰਾਂ ਨਾਲ ਮਿਲ ਕੇ ਇਸ ਨੈੱਟਵਰਕ ਨੂੰ ਚਲਾ ਰਿਹਾ ਸੀ।

ਗ੍ਰਿ*ਫ਼ਤਾਰ ਕੀਤੇ ਗਏ ਮੁ*ਲਜ਼ਮਾਂ ਵਿੱਚ ਅਮਿਤ ਕੁਮਾਰ ਉਰਫ਼ ਸ਼*ਰਾਬੀ, ਅਜੈ ਕੁਮਾਰ, ਮਾਨਿਕ ਸਨਹੋਤਰਾ, ਵਿਵੇਕ ਮਹਿਰਾ, ਸੰਨੀ ਮਹਿਰਾ ਅਤੇ ਆਰਿਆਨ ਸ਼ਰਮਾ ਸ਼ਾਮਲ ਹਨ। ਸੰਨੀ ਮਹਿਰਾ ਅਤੇ ਆਰਿਆਨ ਸ਼ਰਮਾ ਨੂੰ ਪਹਿਲਾਂ ਹੀ ਗ੍ਰਿ*ਫ਼ਤਾਰ ਕੀਤਾ ਜਾ ਚੁੱਕਾ ਸੀ ਅਤੇ ਹੁਣ ਉਨ੍ਹਾਂ ਨੂੰ ਅਗਲੀ ਜਾਂਚ ਲਈ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਇੱਕ ਏ*ਕੇ-47 ਮੈਗਜ਼ੀਨ, 38 ਕਾ*ਰਤੂਸ, ਪਿ*ਸਤੌਲ ਦੇ 10 ਕਾ*ਰਤੂਸ, ਦੋ ਦੇਸੀ ਪਿ*ਸਤੌਲ, ਇੱਕ ਦੇਸੀ ਕੱ*ਟਾ, ਇੱਕ ਟੋ*ਕਾ ਅਤੇ 18 ਹਜ਼ਾਰ ਰੁਪਏ ਨਕਦ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਗਿ*ਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਦੀ ਗ੍ਰਿ*ਫ਼ਤਾਰੀ ਲਈ ਛਾ*ਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਇਸ ਕਾਰਵਾਈ ਨਾਲ ਖੇਤਰ ਵਿੱਚ ਅਪਰਾਧਿਕ ਗਤੀਵਿਧੀਆਂ ‘ਤੇ ਨਕੇਲ ਕੱਸਣ ਵਿੱਚ ਮਦਦ ਮਿਲੇਗੀ।