India 03 Aug 2026 AJ DI Awaaj
National Desk : ਦੇਸ਼ ਦੇ ਮਸ਼ਹੂਰ ਸ਼*ਰਾਬ ਬ੍ਰਾਂਡਾਂ ‘ਤੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ (FSSAI) ਦੀ ਕਾਰਵਾਈ ਤੋਂ ਬਾਅਦ ਸ਼*ਰਾਬ ਉਦਯੋਗ ਵਿੱਚ ਚਰਚਾ ਤੇਜ਼ ਹੋ ਗਈ ਹੈ। ਰਿਪੋਰਟਾਂ ਮੁਤਾਬਕ ਕੁਝ ਚੁਣਿੰਦਾ ਯੂਨਿਟਾਂ ਵਿੱਚ ਤਿਆਰ ਕੀਤੇ ਗਏ ਵਿਸਕੀ ਅਤੇ ਰਮ ਦੇ ਉਤਪਾਦ ਲੈਬ ਟੈਸਟ ਵਿੱਚ ਮਾਪਦੰਡਾਂ ‘ਤੇ ਖਰੇ ਨਹੀਂ ਉਤਰੇ, ਜਿਸ ਤੋਂ ਬਾਅਦ ਉਨ੍ਹਾਂ ਦੀ ਵਿਕਰੀ ‘ਤੇ ਰੋਕ ਲਗਾਈ ਗਈ।
FSSAI ਦੇ ਅਨੁਸਾਰ ਜਾਂਚ ਦੌਰਾਨ ਕੁਝ ਉਤਪਾਦਾਂ ਵਿੱਚ ਰਵਾਇਤੀ ਤਰੀਕੇ ਨਾਲ ਸੁਆਦ ਵਿਕਸਿਤ ਕਰਨ ਦੀ ਬਜਾਏ ਆਰਟੀਫੀਸ਼ੀਅਲ ਜਾਂ ਨੇਚਰ-ਆਈਡੈਂਟੀਕਲ ਫਲੇਵਰ ਦੀ ਵਰਤੋਂ ਪਾਈ ਗਈ। ਰੈਗੂਲੇਟਰ ਦਾ ਕਹਿਣਾ ਹੈ ਕਿ ਅਲਕੋਹਲਿਕ ਬੇਵਰੇਜ ਵਿੱਚ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ।
ਕਾਰਵਾਈ ਦੀ ਲਪੇਟ ਵਿੱਚ ਆਏ ਬ੍ਰਾਂਡਾਂ ਵਿੱਚ ਓਲਡ ਮੌਂਕ ਰਮ, ਐਂਟੀਕਵਿਟੀ ਬਲੂ ਵਿਸਕੀ, ਰਾਇਲ ਚੈਲੰਜ ਵਿਸਕੀ, ਬੈਗਪਾਈਪਰ ਡੀਲਕਸ ਵਿਸਕੀ, ਓਲਡ ਕਾਸਕ ਡੀਲਕਸ XXX ਰਮ ਅਤੇ ਮੈਕਡੋਵੈਲਸ ਨੰਬਰ 1 ਰਮ ਦੇ ਕੁਝ ਵੇਰੀਐਂਟ ਸ਼ਾਮਲ ਦੱਸੇ ਜਾ ਰਹੇ ਹਨ।
ਇਹ ਪਾਬੰਦੀ ਮੁੱਖ ਤੌਰ ‘ਤੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀਆਂ ਕੁਝ ਨਿਰਮਾਣ ਇਕਾਈਆਂ ਵਿੱਚ ਤਿਆਰ ਕੀਤੇ ਉਤਪਾਦਾਂ ‘ਤੇ ਲਾਗੂ ਕੀਤੀ ਗਈ ਹੈ। FSSAI ਵੱਲੋਂ ਖੁਰਾਕ ਅਤੇ ਪੇਅ ਖੇਤਰ ਵਿੱਚ ਨਿਗਰਾਨੀ ਹੋਰ ਸਖ਼ਤ ਕੀਤੀ ਜਾ ਰਹੀ ਹੈ ਤਾਂ ਜੋ ਉਤਪਾਦਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਸ ਕਾਰਵਾਈ ਦਾ ਪ੍ਰਭਾਵ ਸਿਰਫ਼ ਚਿੰਨ੍ਹਿਤ ਇਕਾਈਆਂ ਦੇ ਸਟਾਕ ਤੱਕ ਸੀਮਿਤ ਰਹੇਗਾ ਜਾਂ ਹੋਰ ਰਾਜਾਂ ਵਿੱਚ ਬਣੇ ਉਤਪਾਦਾਂ ‘ਤੇ ਵੀ ਪਵੇਗਾ।



















