ਖੁਸ਼ੀਆਂ ਤੋਂ ਸੋਗ ਤੱਕ: ਹਨੀਮੂਨ ਬਣਿਆ ਹਾ*ਦਸਾ

39

International 01 June 2026 AJ DI Awaaj

International Desk :   ਅਮਰੀਕਾ ਵਿੱਚ ਇੱਕ ਦਰਦਨਾਕ ਹਾਦਸੇ ਨੇ ਨਵ-ਵਿਆਹੇ ਜੋੜੇ ਦੀਆਂ ਖੁਸ਼ੀਆਂ ਨੂੰ ਪਲਾਂ ਵਿੱਚ ਸੋਗ ਵਿੱਚ ਬਦਲ ਦਿੱਤਾ। ਭਾਰਤੀ ਮੂਲ ਦੇ ਡੇਵ ਫਿਜੀ ਦੀ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਹੈਲੀਕਾਪਟਰ ਹਾਦਸੇ ਵਿੱਚ ਮੌ*ਤ ਹੋ ਗਈ, ਜਦਕਿ ਉਸਦੀ ਨਵ-ਵਿਆਹੀ ਪਤਨੀ ਜੇਸਨੀ ਇਸ ਹਾਦਸੇ ਵਿੱਚ ਬਚ ਗਈ। ਹਾਦਸੇ ਦੌਰਾਨ ਹੈਲੀਕਾਪਟਰ ਪਾਇਲਟ ਦੀ ਵੀ ਜਾਨ ਚਲੀ ਗਈ।

ਰਿਪੋਰਟਾਂ ਮੁਤਾਬਕ ਡੇਵ ਫਿਜੀ, ਜੋ ਡੈਲਟਾ ਏਅਰਲਾਈਨਜ਼ ਦੇ ਸਾਬਕਾ ਪਾਇਲਟ ਰਹਿ ਚੁੱਕੇ ਸਨ, ਆਪਣੇ ਵਿਆਹ ਤੋਂ ਬਾਅਦ ਪਤਨੀ ਨਾਲ ਹਨੀਮੂਨ ਲਈ ਰਵਾਨਾ ਹੋਏ ਸਨ। ਜੋੜਾ ਜਾਰਜੀਆ ਦੇ ਡਾਸਨਵਿਲ ਵਿੱਚ ਹੋਏ ਵਿਆਹ ਸਮਾਰੋਹ ਤੋਂ ਸਿੱਧਾ ਹੈਲੀਕਾਪਟਰ ਰਾਹੀਂ ਰਵਾਨਾ ਹੋਇਆ ਸੀ।

ਹਾਲਾਂਕਿ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਹੈਲੀਕਾਪਟਰ ਹਾਦ*ਸਾਗ੍ਰਸਤ ਹੋ ਗਿਆ। ਇਸ ਹਾਦਸੇ ਨੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨੂੰ ਦੁਖਦਾਈ ਅੰਤ ਵਿੱਚ ਬਦਲ ਦਿੱਤਾ। ਘਟਨਾ ਤੋਂ ਬਾਅਦ ਪਰਿਵਾਰ ਅਤੇ ਦੋਸਤਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।