ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਲਈ ਮੁਫ਼ਤ ਐਂਟਰੀ, ਦਰਸ਼ਕਾਂ ’ਚ ਵਧਿਆ ਉਤਸ਼ਾਹ

3

September 15,2026 Aj Di Awaaj

Sports Desk:  ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ 2026 ਦੀ ਸ਼ਾਨਦਾਰ ਸ਼ੁਰੂਆਤ ਹੋਣ ਜਾ ਰਹੀ ਹੈ। ਹਾਕੀ ਪ੍ਰੇਮੀਆਂ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਖੇਡ ਨਾਲ ਜੋੜਨ ਦੇ ਮਕਸਦ ਨਾਲ ਟੂਰਨਾਮੈਂਟ ਦੇ ਮੈਚਾਂ ਲਈ ਐਂਟਰੀ ਮੁਫ਼ਤ ਰੱਖੀ ਗਈ ਹੈ।

ਨੌਜਵਾਨਾਂ ਨੂੰ ਹਾਕੀ ਨਾਲ ਜੋੜਨ ਦੀ ਪਹਿਲ

ਮੁਫ਼ਤ ਐਂਟਰੀ ਰਾਹੀਂ ਵੱਧ ਤੋਂ ਵੱਧ ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਮੈਚ ਦੇਖਣ ਦਾ ਮੌਕਾ ਮਿਲੇਗਾ। ਇਸ ਪਹਿਲ ਦਾ ਮਕਸਦ ਨੌਜਵਾਨਾਂ ਵਿੱਚ ਹਾਕੀ ਪ੍ਰਤੀ ਰੁਚੀ ਵਧਾਉਣਾ ਅਤੇ ਉਭਰਦੇ ਖਿਡਾਰੀਆਂ ਦਾ ਹੌਸਲਾ ਅਫ਼ਜ਼ਾਈ ਕਰਨਾ ਹੈ।

ਖਿਡਾਰੀਆਂ ਦਾ ਵਧਾਈਏ ਹੌਸਲਾ

ਪੰਜਾਬ ਦੀ ਖੇਡ ਸੰਸਕ੍ਰਿਤੀ ਵਿੱਚ ਹਾਕੀ ਦੀ ਖ਼ਾਸ ਪਛਾਣ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਅਤੇ ਇਸ ਖੇਡ ਮਹਾਕੁੰਭ ਦਾ ਹਿੱਸਾ ਬਣਨ।

ਆਓ, ਹਾਕੀ ਨਾਲ ਜੁੜੀਏ, ਆਪਣੇ ਖਿਡਾਰੀਆਂ ਦਾ ਜੋਸ਼ ਵਧਾਈਏ ਅਤੇ ਪੰਜਾਬ ਦੀ ਖੇਡ ਭਾਵਨਾ ਨੂੰ ਹੋਰ ਮਜ਼ਬੂਤ ਕਰੀਏ।