Punjab 14 Mar 2026 AJ DI Awaaj
Punjab Desk : ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਂ ‘ਤੇ ਫਰਾਡ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਲੈ ਕੇ ਗਾਇਕ ਨੇ ਲਾਈਵ ਆ ਕੇ ਲੋਕਾਂ ਨੂੰ ਸਾਵਧਾਨ ਕੀਤਾ ਹੈ ਅਤੇ ਅਪੀਲ ਕੀਤੀ ਹੈ ਕਿ ਠੱਗਾਂ ਤੋਂ ਬਚਿਆ ਜਾਵੇ।
ਮਨਕੀਰਤ ਔਲਖ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਦਾ ਨਾਂ ਵਰਤ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਪੈਸੇ ਮੰਗ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕਿਸੇ ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ ਤਾਂ ਉਹ ਖੁਦ ਜਾਂ ਉਨ੍ਹਾਂ ਦੀ ਅਧਿਕਾਰਤ ਟੀਮ ਹੀ ਕਰੇਗੀ।
ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਅਣਜਾਣੇ ਵਿਅਕਤੀ ਨੂੰ ਆਪਣਾ ਓਟੀਪੀ ਜਾਂ ਨਿੱਜੀ ਜਾਣਕਾਰੀ ਨਾ ਦਿੱਤੀ ਜਾਵੇ। ਗਾਇਕ ਨੇ ਦੱਸਿਆ ਕਿ ਇਹ ਠੱਗੀ ਵਾਲੀਆਂ ਕਾਲਾਂ ਕਥਿਤ ਤੌਰ ‘ਤੇ ਪਾਕਿਸਤਾਨ ਦੇ ਨੰਬਰਾਂ ਤੋਂ ਆ ਰਹੀਆਂ ਹਨ ਅਤੇ ਲੋਕਾਂ ਤੋਂ ਛੋਟੀਆਂ-ਛੋਟੀਆਂ ਰਕਮਾਂ, ਜਿਵੇਂ 2-2 ਹਜ਼ਾਰ ਰੁਪਏ, ਠੱਗੀਆਂ ਜਾ ਰਹੀਆਂ ਹਨ।
ਮਨਕੀਰਤ ਔਲਖ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਦੀ ਟੀਮ ਵੱਲੋਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੁਚਨਾ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ ਤਾਂ ਜੋ ਭੋਲੇ-ਭਾਲੇ ਲੋਕ ਇਸ ਤਰ੍ਹਾਂ ਦੀ ਠੱਗੀ ਤੋਂ ਬਚ ਸਕਣ।














