ਪਿੰਡ ਸੰਧਵਾਂ ਤੋਂ ਜਲਾਲੇਆਣਾ ਤੋਂ ਮਚਾਕੀ ਮੱਲ ਸਿੰਘ ਨੂੰ ਅਪਗਰੇਡ ਕਰਨ ਦਾ ਨੀਹ ਪੱਥਰ

2
ਕੋਟਕਪੂਰਾ 20 ਅਕਤੂਬਰ 2026 AJ DI Awaaj
Punjab Desk :   ਅੱਜ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਸੰਧਵਾਂ ਤੋਂ ਜਲਾਲੇਆਣਾ ਤੋਂ ਮਚਾਕੀ ਮੱਲ ਸਿੰਘ ਨੂੰ ਅਪਗਰੇਡ ਕਰਨ ਦਾ ਨੀਹ ਪੱਥਰ ਰੱਖਿਆ।
ਇਸ ਮੌਕੇ ਸਪੀਕਰ ਸੰਧਵਾਂ ਨੇ ਦੱਸਿਆ ਕਿ ਇਸ ਸੜਕ ਨੂੰ 10 ਫੁੱਟੀ ਤੋਂ 18 ਫੁੱਟੀ ਬਣਾਇਆ ਜਾ ਰਿਹਾ ਹੈ ਜਿਸ ਦੀ ਕੁੱਲ ਲਾਗਤ ਸਵਾ ਚਾਰ ਕਰੋੜ ਰੁਪਏ ਹੈ। ਇਸ ਦੇ ਨਾਲ ਹੀ 30 ਲੱਖ ਰੁਪਏ ਇਸ ਦੀ ਮੈਨਟੇਨੈਂਸ ਲਈ ਹਨ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਦੌਰਾਨ ਜੇਕਰ ਸੜਕ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ 30 ਲੱਖ ਰੁਪਏ ਨਾਲ ਮੈਨਟੇਨੈਂਸ ਠੇਕੇਦਾਰ ਵੱਲੋਂ ਹੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਬਿਹਤਰ ਸੜਕੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਕਈ ਪਿੰਡਾਂ ਦੇ ਵਸਨੀਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ।
ਉਨ੍ਹਾਂ ਕਿਹਾ ਕਿ ਚੰਗੀਆਂ ਸੜਕਾਂ ਨਾ ਸਿਰਫ਼ ਲੋਕਾਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਂਦੀਆਂ ਹਨ, ਸਗੋਂ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿਚ ਵੀ ਸਹੂਲਤ ਪ੍ਰਦਾਨ ਕਰਦੀਆਂ ਹਨ। ਇਸ ਸੜਕ ਦੇ ਅਪਗ੍ਰੇਡ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਲੰਬੇ ਸਮੇਂ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਹਲਕਾ ਵਾਸੀਆਂ ਨੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਇਸ ਸੜਕ ਦੇ 18 ਫੁੱਟੀ ਬਣਨ ਨਾਲ ਉਨ੍ਹਾਂ ਨੂੰ ਬਹੁਤ ਆਸਾਨੀ ਹੋਵੇਗੀ। ਉਨ੍ਹਾਂ ਪੰਜਾਬ ਸਰਕਾਰ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।
ਇਸ ਉਪਰੰਤ ਉਨ੍ਹਾਂ ਦੁਸਹਿਰੇ ਦੇ ਤਿਉਹਾਰ ਮੌਕੇ ਸਮੂਹ ਪੰਜਾਬ ਵਾਸੀਆਂ ਨੂੰ ਨਿੱਘੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਹਮੇਸ਼ਾ ਬੁਰਾਈ ਉੱਤੇ ਚੰਗਿਆਈ ਅਤੇ ਅਹੰਕਾਰ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਰਿਹਾ ਹੈ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਮੀਤ ਸਿੰਘ ਆਰੇਵਾਲਾ,
ਬਲਵਿੰਦਰ ਸਿੰਘ ਸਰਪੰਚ, ਡਾ ਹਰਜੀਤ ਸਿੰਘ ਬਲਾਕ ਪ੍ਰਧਾਨ ਯੂਥ ਵਿੰਗ,ਜਸਵੀਰ ਸਿੰਘ ਪੰਚ, ਗੁਰਜੰਟ ਵੜਿੰਗ, ਬਹਾਦਰ ਸੇਖੋ, ਬਲਜੀਤ ਸੇਖੋ,ਬਲਵਿੰਦਰ ਥਾਣੇਦਾਰ, ਰਣਜੀਤ ਸਿੰਘ ਕਲੱਬ ਪ੍ਰਧਾਨ, ਰਾਜਾ ਬਰਾੜ ,ਜਸਵੀਰ ਸਿੰਘ ਸੋਸਾਇਟੀ ਪ੍ਰਧਾਨ,ਹਰਦੀਪ ਸਿੰਘ ਬਲਾਕ ਪ੍ਰਧਾਨ ,ਰੁਪਿੰਦਰ ਸਿੰਘ ਖਾਲਸਾ,ਗੁਰਜੀਤ ਸਿੰਘ ਖਾਲਸਾ,ਅਵਤਾਰ ਸਿੰਘ ਲੱਡੂ,ਗੁਰਪ੍ਰੀਤ ਸਿੰਘ ਗੋਪੀ ,ਗੁਰਮੇਲ ਸਿੰਘ ਪੰਚਾਇਤ ਮੈਂਬਰ ,ਸੁਖਵੀਰ ਸਿੰਘ ਪੰਚਾਇਤ ਮੈਂਬਰ ,ਲਖਵਿੰਦਰ ਸਿੰਘ ਪੰਚਾਇਤ ਮੈਂਬਰ, ਪੱਲਾ ਸਿੰਘ ਪੰਚਾਇਤ ਮੈਂਬਰ ਆਦਿ ਹਾਜ਼ਰ ਸਨ।