ਦੱਖਣੀ ਅਫਰੀਕਾ: 22 Aug 2026 AJ DI Awaaj
International Desk : ਦੱਖਣੀ ਅਫਰੀਕਾ ਦੇ ਸਾਬਕਾ ਦੋ-ਵਜ਼ਨ ਵਿਸ਼ਵ ਚੈਂਪੀਅਨ ਮੁੱਕੇਬਾਜ਼ ਜੋਲਾਨੀ ‘ਲਾਸਟ ਬੋਰਨ’ ਟੇਟੇ ਦੀ ਸ਼ੁੱਕਰਵਾਰ ਸ਼ਾਮ ਗੋ*ਲੀ ਮਾਰ ਕੇ ਹੱ*ਤਿਆ ਕਰ ਦਿੱਤੀ ਗਈ। 38 ਸਾਲਾ ਟੇਟੇ ਨੂੰ ਈਸਟਰਨ ਕੇਪ ਦੇ ਮਡਾਂਤਸਾਨੇ ਇਲਾਕੇ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਨਿਸ਼ਾਨਾ ਬਣਾਇਆ ਗਿਆ।
ਪੁਲਿਸ ਮੁਤਾਬਕ ਟੇਟੇ ਕਰੀਬ ਸ਼ਾਮ 6:30 ਵਜੇ ਘਰ ਪਹੁੰਚੇ ਸਨ ਅਤੇ ਗੇਟ ਖੁੱਲ੍ਹਣ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਇੱਕ ਵਾਹਨ ਵਿੱਚੋਂ ਦੋ ਨਕਾਬਪੋਸ਼ ਹਥਿ*ਆਰਬੰਦ ਵਿਅਕਤੀ ਉਤਰੇ ਅਤੇ ਉਨ੍ਹਾਂ ਨੇ ਟੇਟੇ ਦੀ ਕਾਰ ’ਤੇ ਕਈ ਗੋ*ਲੀਆਂ ਚਲਾਈਆਂ। ਹ*ਮਲੇ ਵਿੱਚ ਟੇਟੇ ਦੀ ਮੌਕੇ ’ਤੇ ਹੀ ਮੌ*ਤ ਹੋ ਗਈ।
ਘਟਨਾ ਦੌਰਾਨ ਕਾਰ ਵਿੱਚ ਮੌਜੂਦ 27 ਸਾਲਾ ਮਹਿਲਾ ਵੀ ਗੋ*ਲੀ ਲੱਗਣ ਕਾਰਨ ਜ਼*ਖਮੀ ਹੋਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਕ*ਤਲ ਅਤੇ ਕ*ਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ ਕਿਸੇ ਸ਼ੱਕੀ ਦੀ ਗ੍ਰਿ*ਫ਼ਤਾਰੀ ਨਹੀਂ ਹੋਈ ਅਤੇ ਹ*ਮਲੇ ਦੇ ਮਕਸਦ ਦਾ ਵੀ ਪਤਾ ਨਹੀਂ ਲੱਗ ਸਕਿਆ।
11 ਸਕਿੰਟ ਦਾ ਨਾਕਆਊਟ ਬਣਿਆ ਸੀ ਇਤਿਹਾਸ
ਟੇਟੇ ਨੇ ਆਪਣੇ ਕਰੀਅਰ ਵਿੱਚ ਦੋ ਵੱਖ-ਵੱਖ ਵਜ਼ਨ ਵਰਗਾਂ ਵਿੱਚ ਵਿਸ਼ਵ ਖਿਤਾਬ ਜਿੱਤੇ ਸਨ। 2017 ਵਿੱਚ ਉਨ੍ਹਾਂ ਨੇ WBO ਬੈਂਟਮਵੇਟ ਵਿਸ਼ਵ ਖਿਤਾਬ ਹਾਸਲ ਕੀਤਾ। ਇਸੇ ਸਾਲ ਸਿਬੋਨਿਸੋ ਗੋਨਿਆ ਖ਼ਿਲਾਫ਼ ਮੁਕਾਬਲੇ ਵਿੱਚ ਟੇਟੇ ਨੇ ਸਿਰਫ਼ 11 ਸਕਿੰਟਾਂ ਵਿੱਚ ਨਾਕਆਊਟ ਕਰਕੇ ਇਤਿਹਾਸ ਰਚ ਦਿੱਤਾ ਸੀ।
ਉਨ੍ਹਾਂ ਦਾ ਪ੍ਰੋਫੈਸ਼ਨਲ ਰਿਕਾਰਡ 34 ਮੁਕਾਬਲਿਆਂ ਦਾ ਰਿਹਾ, ਜਿਸ ਵਿੱਚ 29 ਜਿੱਤਾਂ, 4 ਹਾਰਾਂ ਅਤੇ ਇੱਕ ਨੋ-ਕਾਂਟੈਸਟ ਸ਼ਾਮਲ ਹੈ। ਉਨ੍ਹਾਂ ਨੇ 22 ਮੁਕਾਬਲੇ ਨਾਕਆਊਟ ਰਾਹੀਂ ਜਿੱਤੇ।
ਬੈਨ ਖਤਮ ਹੋਣ ਤੋਂ ਬਾਅਦ ਵਾਪਸੀ ਦੀ ਕਰ ਰਹੇ ਸਨ ਤਿਆਰੀ
ਟੇਟੇ ਦਾ ਆਖਰੀ ਮੁਕਾਬਲਾ ਜੁਲਾਈ 2022 ਵਿੱਚ ਜੇਸਨ ਕਨਿੰਘਮ ਖ਼ਿਲਾਫ਼ ਹੋਇਆ ਸੀ। ਇਸ ਤੋਂ ਬਾਅਦ ਪਾਬੰਦੀਸ਼ੁਦਾ ਪਦਾਰਥ ਦੀ ਜਾਂਚ ਪਾਜ਼ੀਟਿਵ ਆਉਣ ਕਾਰਨ ਉਨ੍ਹਾਂ ’ਤੇ ਚਾਰ ਸਾਲ ਦੀ ਪਾਬੰਦੀ ਲਗਾਈ ਗਈ ਸੀ। ਇਹ ਪਾਬੰਦੀ 29 ਜੁਲਾਈ 2026 ਨੂੰ ਖਤਮ ਹੋਈ।
ਬੈਨ ਖਤਮ ਹੋਣ ਤੋਂ ਬਾਅਦ ਟੇਟੇ ਮੁੜ ਬਾਕਸਿੰਗ ਰਿੰਗ ਵਿੱਚ ਵਾਪਸੀ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਦੇ ਮੈਨੇਜਰ ਮੁਤਾਬਕ ਉਹ ਟ੍ਰੇਨਿੰਗ ਕਰ ਰਹੇ ਸਨ ਅਤੇ ਇਸ ਸਾਲ ਮੁੜ ਪ੍ਰੋਫੈਸ਼ਨਲ ਮੁਕਾਬਲਾ ਖੇਡਣ ਦੀ ਯੋਜਨਾ ਬਣਾ ਰਹੇ ਸਨ।
ਟੇਟੇ ਦੀ ਅਚਾਨਕ ਮੌ*ਤ ਨਾਲ ਦੱਖਣੀ ਅਫਰੀਕਾ ਦੇ ਬਾਕਸਿੰਗ ਜਗਤ ਵਿੱਚ ਸੋਗ ਦੀ ਲਹਿਰ ਹੈ। ਸਥਾਨਕ ਆਗੂਆਂ ਅਤੇ ਖੇਡ ਜਗਤ ਨਾਲ ਜੁੜੀਆਂ ਕਈ ਹਸਤੀਆਂ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਪੁਲਿਸ ਹੁਣ ਹਮ*ਲਾਵਰਾਂ ਦੀ ਪਛਾਣ ਅਤੇ ਕ*ਤਲ ਦੇ ਕਾਰਨ ਦਾ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ।



















