ਪੰਜਾਬ ‘ਚ ਹੜ੍ਹ ਦਾ ਖਤਰਾ: ਲਗਾਤਾਰ ਮੀਂਹ ਨਾਲ ਦਰਿਆ ਉਫਾਣ ‘ਚ

17

ਪੰਜਾਬ 11 Aug 2025 AJ DI Awaaj

Punjab Desk : ਚੇਤਾਵਨੀ ਜਾਰੀ, ਸਰਕਾਰ ਨੇ ਕਿਹਾ– ਸਾਰੀ ਤਿਆਰੀ ਮੁਕੰਮਲ

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸੂਬੇ ਦੇ ਵੱਡੇ ਦਰਿਆਵਾਂ, ਖਾਸ ਕਰਕੇ ਬੇਅਸ ਦਰਿਆ, ਦਾ ਪਾਣੀ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ। ਕਈ ਦਰਿਆ ਆਪਣੀ ਖ਼ਤਰਨਾਕ ਹੱਦ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਹਨ, ਜਿਸ ਨਾਲ ਹੜ੍ਹ ਦਾ ਖਤਰਾ ਲਟਕ ਰਿਹਾ ਹੈ।

ਹਾਲਾਂਕਿ ਰਾਜ ਸਰਕਾਰ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਕਿਸੇ ਵੀ ਹਾਲਤ ਨਾਲ ਨਜਿੱਠਣ ਲਈ ਪ੍ਰਬੰਧਨ ਮੁਕੰਮਲ ਹਨ, ਪਰ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਸ਼ਾਸਨ ਵਲੋਂ ਹੜ੍ਹ ਸੰਭਾਵਿਤ ਇਲਾਕਿਆਂ ਵਿੱਚ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਤੇ ਰੈਸਕਿਊ ਟੀਮਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।