ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਤਹਿਤ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ

1

ਫ਼ਰੀਦਕੋਟ, 12 ਅਕਤੂਬਰ 2026 AJ DI Awaaj

 

Punjab Desk :       ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਫਰੀਦਕੋਟ ਸ੍ਰੀ ਰਾਹੁਲ ਚਾਬਾ, ਆਈ.ਏ.ਐਸ ਜੀ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵੱਲੋਂ ਸਪੈਸ਼ਲ ਇੰਟੈਨਸਿਵ ਰਵਿਜ਼ਨ-2026 ਦੇ ਜਾਰੀ ਸ਼ਡਿਊਲ ਅਤੇ ਹਦਾਇਤਾਂ ਅਨੁਸਾਰ ਅੱਜ ਮਿਤੀ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ, ਅਤੇ ਵੋਟਰ ਸੂਚੀਆਂ ਪ੍ਰਦਾਨ ਕੀਤੀਆਂ ਗਈਆਂ।

ਮੀਟਿੰਗ  ਦੌਰਾਨ ਉਨ੍ਹਾਂ ਦੱਸਿਆ ਕਿ ਮਿਤੀ 25 ਜੂਨ 2026 ਨੂੰ ਸਪੈਸ਼ਲ ਇੰਟੈਨਸਿਵ ਰਵਿਜ਼ਨ ਦੀ ਸ਼ੁਰੂਆਤ ਹੋਈ ਸੀ ਅਤੇ ਇਸ ਅਧੀਨ ਇਨਿਊਮਰੇਸ਼ਨ ਫੇਜ਼ ਚੱਲਿਆ ਜਿਸ ਵਿੱਚ ਵੋਟਰਾਂ ਨੂੰ ਇਨਿਊਮੀਰੇਸ਼ਨ ਫਾਰਮਾਂ ਦੀ ਵੰਡ ਕੀਤੀ ਗਈ ਅਤੇ ਭਰੇ ਹੋਏ ਇਹ ਫਾਰਮ ਵੋਟਰਾਂ ਪਾਸੋਂ ਪ੍ਰਾਪਤ ਕਰਨ ਉਪਰੰਤ ਡਿਜ਼ੀਟਾਈਜ਼ਡ ਕੀਤੇ ਗਏ ਅਤੇ ਇਸ ਦੇ ਨਾਲ ਹੀ  ਗੈਰ ਹਾਜਰ, ਸ਼ਿਫਟਡ, ਮ੍ਰਿਤਕ, ਅਤੇ ਡੁਪਲੀਕੇਟ ਵੋਟਰਜ਼  ਦੀਆਂ ਲਿਸਟਾਂ ਤਿਆਰ ਕੀਤੀ ਗਈਆਂ ਜੋ ਕਿ ਰਾਜਨੀਤਕ ਪਾਰਟੀਆਂ ਦੇ ਬੂਥ ਲੈਵਲ ਏਜੰਟਾਂ (ਬੀ.ਐੱਲ.ਏ) ਪਾਸੋਂ ਵੈਰੀਫਾਈ ਕਰਵਾਉਣ ਉਪਰੰਤ ਹੀ ਫਾਈਨਾਈਜ਼ ਕੀਤੀਆਂ ਗਈਆਂ। ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਦੀ ਪ੍ਰਕਿਰਿਆ ਕੀਤੀ ਗਈ ਜਿਸ ਨਾਲ ਜ਼ਿਲ੍ਹੇ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ 511 ਤੋਂ 553 ਹੋਈ।

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਮਿਤੀ 03.08.2026 ਨੂੰ ਇਨਿਊਮੀਰੇਸ਼ਨ ਫੇਜ਼ ਦੀ ਸਮਾਪਤੀ ਉਪਰੰਤ ਹਦਾਇਤਾਂ ਅਨੁਸਾਰ ਮਿਤੀ 13.08.2026 ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ ਸੀ। ਮਿਤੀ 13ਅਗਸਤ 2026 ਤੋਂ ਹੀ ਨੋਟਿਸ ਫੇਜ਼ ਦੀ ਸ਼ੁਰੂਆਤ ਹੋਈ ਜਿਸ ਅਧੀਨ ਮਿਤੀ 12ਸਤੰਬਰ 2026 ਤੱਕ ਦਾਅਵੇ/ਇਤਰਾਜ਼ ਪ੍ਰਾਪਤ ਕੀਤੇ ਗਏ ਅਤੇ ਪ੍ਰਾਪਤ ਹੋਏ ਦਾਅਵੇ/ਇਤਰਾਜਾਂ ਦਾ ਨਿਪਟਾਰਾ ਅਤੇ ਅਨਮੈਪਡ ਤੇ ਲੋਜੀਕਲ ਅੰਤਰ / ਵਿਸੰਗਤੀਆਂ ਵਾਲੇ ਵੋਟਰਾਂ ਨੂੰ ਨੋਟਿਸਾਂ ਦੀ ਵੰਡ ਕੀਤੀ ਗਈ, ਸੁਣਵਾਈਆਂ ਹੋਈਆਂ, ਵੈਰੀਫਿਕੇਸ਼ਨ ਆਦਿ ਸੰਬਧੀ ਪ੍ਰਕਿਰਿਆ ਕੀਤੀ ਗਈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਐਸ.ਆਈ.ਆਰ ਦੀ ਪ੍ਰਕਿਰਿਆ ਨਿਰਧਾਰਤ ਟੀਚੇ ਦੀ ਮਿਤੀ 08 ਅਕਤੂਬਰ 2026 ਤੋਂ ਪਹਿਲਾਂ ਮਿਤੀ 30 ਸਤੰਬਰ 2026 ਨੂੰ ਹੀ ਮੁਕੰਮਲ ਕਰ ਲਈ ਗਈ ਸੀ।

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਅੱਜ ਮਿਤੀ 12 ਅਕਤੂਬਰ 2026 ਨੂੰ ਨਵੀਂ ਤਿਆਰ ਹੋਈ ਵੋਟਰ ਸੂਚੀ ਜਿਸ ਵਿੱਚ ਜ਼ਿਲ੍ਹੇ ਦੇ ਕੁੱਲ 4,62,882 ਵੋਟਰ (87-ਫਰੀਦਕੋਟ: 160298 ਵੋਟਰ, 88-ਕੋਟਕਪੂਰਾ: 153774 ਵੋਟਰ ਅਤੇ 89-ਜੈਤੋਂ (ਅ.ਜ.): 148810) ਵੋਟਰ ਦਰਜ ਹਨ, ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਅਤੇ ਇਹ ਵੋਟਰ ਸੂਚੀ ਦੀ ਕਾਪੀ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਅੱਜ ਪ੍ਰਕਾਸ਼ਿਤ ਕਰ ਦਿੱਤੀ ਗਈ ਹੈ ਅਤੇ ਇਹ ਵੋਟਰ ਸੂਚੀ ਦੀ ਕਾਪੀ ਸਮੂਹ ਚੋਣਕਾਰ ਰਜਿਸਟ੍ਰੇਸ਼ਨਾਂ ਦੇ ਦਫ਼ਤਰਾਂ, ਬੀ.ਐੱਲ.ਓਜ਼ ਪਾਸ ਅਤੇ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਅਤੇ ਮੁੱਖ ਚੋਣ ਅਫ਼ਸਰ, ਪੰਜਾਬ ਦੀ ਵੈਬਸਾਈਟ www.ceopunjab.gov.in ਤੇ ਦੇਖਣ ਲਈ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਨਾਗਰਿਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ/ਸੁਝਾਅ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫ਼ਤਰ ਵਿਖੇ ਪਹੁੰਚ ਕੀਤੀ ਸਕਦੀ ਹੈ ਅਤੇ ਇਸ ਦੇ ਨਾ ਹੀ ਟੋਲ ਫ੍ਰੀ ਹੈਲਪਲਾਈਨ ਨੰ. 1950 ਤੇ ਸੰਪਰਕ ਕੀਤਾ ਜਾ ਸਕਦਾ ਹੈ। ਬੀ.ਐੱਲ.ਓਜ਼ ਨਾਲ ਸਿੱਧੇ ਤੌਰ ’ਤੇ ਤਾਲਮੇਲ ਕਰਨ ਲਈ ਈ.ਸੀ.ਆਈ.ਐਨ.ਈ.ਟੀ ’ਤੇ ਮੌਜੂਦ ‘ਬੁੱਕ ਏ ਕਾਲ’ ਫੀਚਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਹੀ ਵੋਟਰ ਸੂਚੀ ਅਤੇ ਵੋਟਰ ਰਜਿਸਟ੍ਰੇਸ਼ਨ ਆਦਿ ਨਾਲ ਸਬੰਧਤ ਹੋਰ ਸਹੂਲਤਾਂ ਵੀ ਈ.ਸੀ.ਆਈ.ਐਨ.ਈ.ਟੀ ’ਤੇ ਉਪਲਬਧ ਹਨ।

ਇਸ ਮੀਟਿੰਗ ਵਿੱਚ ਮੈਡਮ ਪੂਨਮ ਸਿੱਧੂ, ਚੋਣ ਤਹਿਸੀਲਦਾਰ, ਫਰੀਦਕੋਟ ਮੌਜੂਦ ਰਹੇ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ੍ਰੀ ਅਸ਼ਵਨੀ ਕੁਮਾਰ, ਸੀ.ਪੀ.ਆਈ (ਐਮ), ਸ੍ਰੀ ਮਨਜੀਤ ਸਿੰਘ (ਬਹੁਜਨ ਸਮਾਜ ਪਾਰਟੀ), ਸ੍ਰੀ

ਮਲਦੀਪ ਕੁਮਾਰ ਤੇ ਸ੍ਰੀ ਸੁਨੀਲ ਕੁਮਾਰ (ਭਾਰਤੀਯ ਜਨਤਾ ਪਾਰਟੀ), ਸ੍ਰੀ ਮਨਦੀਪ ਸਿੰਘ (ਸ੍ਰੋਮਣੀ ਅਕਾਲੀ ਦਲ) ਅਤੇ ਸ੍ਰੀ ਗੁਰਭਜਨ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ) ਹਾਜ਼ਰ ਰਹੇ।