ਲੁਧਿਆਣਾ, 05 ਅਕਤੂਬਰ 2026 AJ DI Awaaj
Punjab Desk – ਪੰਜਾਬ ਸਰਕਾਰ ਦੁਆਰਾ ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਤਹਿਤ –ਬਲਾਕ ਪੱਧਰੀ ਟੂਰਨਾਂਮੈਂਟ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ ਜਿਲ੍ਹਾ ਪੱਧਰ ਖੇਡ ਮੁਕਾਬਲਿਆਂ ਦੀ 29 ਖੇਡਾਂ (ਆਰਚਰੀ, ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਚੈੱਸ, ਫੈਨਸਿੰਗ, ਫੁੱਟਬਾਲ, ਗੱਤਕਾ, ਹੈਂਡਬਾਲ, ਹਾਕੀ, ਜੂਡੋ, ਕਬੱਡੀ ਨੈਸ਼ਨਲ, ਕਬੱਡੀ ਸਰਕਲ, ਖੋਹ-ਖੋਹ, ਕਿੱਕ ਬਾਕਸਿੰਗ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਰੋਲਰ ਸਕੇਟਿੰਗ, ਸ਼ੂਟਿੰਗ, ਸਾਫਟਬਾਲ,ਤੈਰਾਕੀ, ਟੇਬਲ ਟੈਨਿਸ, ਟੈਨਿਸ ਬਾਲ ਕ੍ਰਿਕਟ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਵੇਟਲਿਫਟਿੰਗ ਅਤੇ ਕੁਸ਼ਤੀ) ਵਿੱਚ ਸ਼ੁਰੂਆਤ ਕਰਦੇ ਹੋਏ ਜਿਲ੍ਹਾ ਪੱਧਰੀ ਖੇਡਾਂ ਦੇ ਤੈਅਸ਼ੁਦਾ ਸ਼ਡਿਊਲ ਅਨੁਸਾਰ ਵੱਖ ਵੱਖ ਖੇਡਾਂ ਐਥਲੈਟਿਕਸ, ਬੈਡਮਿੰਟਨ ਬਾਕਸਿੰਗ, ਫੈਨਸਿੰਗ, ਟੈਨਿਸ ਬਾਲ ਕ੍ਰਿਕਟ ਹੈਂਡਬਾਲ, ਜੂਡੋ,ਲਾਅਨ ਟੈਨਿਸ, ਸ਼ੂਟਿੰਗ, ਟੇਬਲ ਟੈਨਿਸ ,ਵੇਟਲਿਫਟਿੰਗ , ਆਰਚਰੀ, ਚੈੱਸ, ਹਾਕੀ , ਕਬੱਡੀ ਨੈਸ਼ਨਲ, ਕਬੱਡੀ ਸਰਕਲ, ਖੋਹ-ਖੋਹ ,ਨੈੱਟਬਾਲ, ਪਾਵਰ ਲਿਫਟਿੰਗ, ਤੈਰਾਕੀ, ਵਾਲੀਬਾਲ ਸ਼ੂਟਿੰਗ ਤੇ ਵਾਲੀਬਾਲ ਸਮੈਸ਼ਿੰਗ , ਕਿੱਕ ਬਾਕਸਿੰਗ, ਫੈਨਸਿੰਗ, ਰੋਲਰ ਸਕੇਟਿੰਗ, ਸਾਫਟਬਾਲ , ਗੱਤਕਾ,ਕੁਸ਼ਤੀ ਅਤੇ ਫੁੱਟਬਾਲ ਦਾ ਟੂਰਨਾਂਮੈਂਟ ਸ਼ੁਰੂ ਹੋ ਚੁੱਕਾ ਹੈ। ਇਹਨਾਂ ਖੇਡਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:-
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ ਏ ਯੂ ਵਿਖੇ ਹੋਏ ਫੁੱਟਬਾਲ 21-30 ਮੇਲ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਮੁੱਲਾਂਪੁਰ ਦੀ ਟੀਮ ਨੇ ਪਹਿਲਾ ਸਥਾਨ, ਲੁਧਿਆਣਾ-2 ਏ ਟੀਮ ਨੇ ਦੂਜਾ ਸਥਾਨ ਅਤੇ ਖੰਨਾਂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 31-40 ਮੇਲ ਵਰਗ ਦੇ ਫਾਈਨਲ ਮੁਕਾਬਲਿਆਂ ਵਿੱਚ ਰਾਏਕੋਟ ਦੀ ਟੀਮ ਨੇ ਪਹਿਲਾ ਸਥਾਨ, ਜਗਰਾਉਂ ਦੀ ਟੀਮ ਨੇ ਦੂਜਾ ਅਤੇ ਲੁਧਿਆਣਾ -2 ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ ਵਿਖੇ ਹੋਏ ਕੁਸ਼ਤੀ ਅੰ14 ਲੜਕੀਆਂ ਦੇ ਮੁਕਾਬਲਿਆਂ ਵਿੱਚ – 33 ਕਿਲੋਗ੍ਰਾਮ ਵਿੱਚ –ਹਿਮਾਨੀ ਨੇ ਪਹਿਲਾ, ਸੁਖਮੀਤ ਕੌਰ ਨੇ ਦੂਜਾ ਅਤੇ ਭਵਗੁਨ ਕੌਰ ਨੇ ਤੀਜਾ ਸਥਾਨ; 36ਕਿਲੋਗ੍ਰਾਮ ਵਿੱਚ –ਜਸਲੀਨ ਕੌਰ ਨੇ ਪਹਿਲਾ, ਯਸ਼ਿਕਾ ਨੇ ਦੂਜਾ ਅਤੇ ਤਨਵੀਰ ਕੌਰ ਨੇ ਤੀਜਾ ਸਥਾਨ; 39ਕਿਲੋਗ੍ਰਾਮ ਵਿੱਚ – ਅਮਨਜੋਤ ਕੌਰ ਨੇ ਪਹਿਲਾ, ਅਵਨੂਰ ਕੌਰ ਨੇ ਦੂਜ਼ਾ ਅਤੇ ਦੀਆ ਨੇ ਤੀਜਾ ਸਥਾਨ, 42ਕਿਲੋਗ੍ਰਾਮ ਵਿੱਚ – ਅਰਾਧਿਆ ਨੇ ਪਹਿਲਾ, ਨਵੇਦਿਤਾ ਨੇ ਦੂਜਾ ਅਤੇ ਪਰੀ ਨੇ ਤੀਜਾ ਸਥਾਨ; 46 ਕਿਲੋਗ੍ਰਾਮ ਵਿੱਚ –ਪ੍ਰਭਅਸੀਸ ਕੌਰ ਨੇ ਪਹਿਲਾ, ਯਸ਼ਿਕਾ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ; 50 ਕਿਲੋਗ੍ਰਾਮ ਵਿੱਚ – ਜਾਨਵੀ ਮਲਹੋਤਰਾ ਨੇ ਪਹਿਲਾ , ਤਾਸ਼ਵੀ ਨੇ ਦੂਜਾ ਅਤੇ ਭਾਵਿਕਾ ਨੇ ਤੀਜਾ ਸਥਾਨ; 54 ਕਿਲੋਗ੍ਰਾਮ ਵਿੱਚ –ਨਵਰੂਪ ਕੌਰ ਨੇ ਪਹਿਲਾ, ਲਵਪ੍ਰੀਤ ਕੌਰ ਨੇ ਦੂਜਾ ਅਤੇ ਮਿਸ਼ਟੀ ਨੇ ਤੀਜਾ ਸਥਾਨ; 58 ਕਿਲੋਗ੍ਰਾਮ ਵਿੱਚ – ਅਲੀਸ਼ਾ ਨੇ ਪਹਿਲਾ, ਸਰਿਧੀ ਨੇ ਦੂਜਾ ਅਤੇ ਸਾਧਵੀ ਨੇ ਤੀਜਾ ਸਥਾਨ; 62ਕਿਲੋਗ੍ਰਾਮ ਵਿੱਚ –ਨਾਇਰਾ ਕਪੂਰ ਨੇ ਪਹਿਲਾ, ਸਮਾਇਰਾ ਨੇ ਦੂਜਾ ਅਤੇ ਆਇਸ਼ਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ 17 ਲੜਕੀਆਂ ਦੇ ਮੁਕਾਬਲਿਆਂ ਦੇ 40 ਕਿਲੋਗ੍ਰਾਮ ਈਵੈਂਟ ਵਿੱਚ –ਇਸ਼ਿਕਾ ਬਿਡਲਾ ਨੇ ਪਹਿਲਾ, ਇਸ਼ਮੀਤ ਨੇ ਦੂਜਾ ਅਤੇ ਯਸ਼ਿਕਾ ਵਰਮਾ ਨੇ ਤੀਜਾ ਸਥਾਨ; 43ਕਿਲੋਗ੍ਰਾਮ ਵਿੱਚ –ਯਾਸ਼ਨਾ ਨੇ ਪਹਿਲਾ, ਸਿਮਰਦੀਪ ਕੌਰ ਨੇ ਦੂਜਾ ਅਤੇ ਗੀਤਾਂਜਲੀ ਨੇ ਤੀਜਾ ਸਥਾਨ; 46 ਕਿਲੋਗ੍ਰਾਮ – ਜੈਸਮੀਨ ਕੌਰ ਨੇ ਪਹਿਲਾ, ਰਸਮੀਤ ਕੌਰ ਨੇ ਦੂਜਾ ਅਤੇ ਨੰਦਨੀ ਨੇ ਤੀਜਾ ਸਥਾਨ ; 49ਕਿਲੋਗ੍ਰਾਮ ਵਿੱਚ – ਮੰਨਤ ਅਵੀ ਨੇ ਪਹਿਲਾ, ਪਰਨੀਤ ਕੌਰ ਨੇ ਦੂਜਾ ਸਥਾਨ ਅਤੇ ਅਰਪਿਤਾ ਨੇ ਤੀਜਾ ਸਥਾਨ;57ਕਿਲੋਗ੍ਰਾਮ ਵਿੱਚ – ਨੇਹਾ ਨੇ ਪਹਿਲਾ, ਸ੍ਰਿਸ਼ਟੀ ਨੇ ਦੂਜਾ ਅਤੇ ਸਮਿਕਸ਼ਾ ਨੇ ਤੀਜਾ ਸਥਾਨ; 61ਕਿਲੋਗ੍ਰਾਮ ਵਿੱਚ – ਯਸ਼ਿਕਾ ਸ਼ਰਮਾ ਨੇ ਪਹਿਲਾ, ਲਵੀਸ਼ਾ ਨੇ ਦੂਜਾ ਅਤੇ ਜਾਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰ21ਫੀਮੇਲ ਗਰੁੱਪ ਦੇ 53 ਕਿਲੋਗ੍ਰਾਮ ਈਵੈਂਟ ਵਿੱਚ – ਗੁਰਪ੍ਰੀਤ ਕੌਰ ਨੇ ਪਹਿਲਾ, ਰਮਨੀਕ ਕੌਰ ਨੇ ਦੂਜਾ ਅਤੇ ਪ੍ਰੀਤੀ ਨੇ ਤੀਜਾ ਸਥਾਨ; 57ਕਿਲੋਗ੍ਰਾਮ ਵਿੱਚ – ਕੰਨੂ ਪ੍ਰਿਆ ਨੇ ਪਹਿਲਾ, ਪਰਮਜੋਤ ਕੌਰ ਨੇ ਦੂਜਾ ਅਤੇ ਰੀਤਿਕਾ ਨੇ ਤੀਜਾ ਸਥਾਨ; 76ਕਿਲੋਗ੍ਰਾਮ- ਜੈਸਮੀਨ ਕੌਰ ਨੇ ਪਹਿਲਾ, ਲੱਛਮੀ ਨੇ ਦੂਜਾ ਅਤੇ ਸਿਮਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਏ ਬਾਸਕਟਬਾਲ ਅੰ17 ਲੜਕੀਆਂ ਦੇ ਫਾਈਨਲ ਮੁਕਾਬਲਿਆਂ ਵਿੱਚ – ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਖਾਲਸਾ ਕਲੱਬ ਦੀ ਟੀਮ ਨੇ ਦੂਜਾ ਅਤੇ ਦਿੱਲੀ ਪਬਲਿਕ ਸਕੂਲ ਨੇ ਤੀਜਾ ਸਥਾਨ; ਅੰ 21 ਫੀਮੇਲ ਵਰਗ ਦੇ ਫਾਈਨਲ ਮੈਚਾਂ ਵਿੱਚ –ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਹੌਪਰਜ ਕਲੱਬ ਨੇ ਦੂਜਾ ਅਤੇ ਦੋਰਾਹਾ ਬਾਸਕਟਬਾਲ ਅਕੈਡਮੀ ਨੇ ਤੀਜਾ ਸਥਾਨ; 21-30 ਫੀਮੇਲ ਗਰੁੱਪ ਦੇ ਫਾਈਨਲ ਮੁਕਾਬਲਿਆਂ ਵਿੱਚ – ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਅੰ 21 ਮੇਲ ਗਰੁੱਪ ਦੇ ਫਾਈਨਲ ਮੁਕਾਬਲਿਆਂ ਵਿੱਚ –ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ, ਗੁਰੂ ਨਾਨਕ ਕਲੱਬ ਨੇ ਦੂਜਾ ਅਤੇ ਮਲਟੀਪਰਪਜ ਗਰੀਨ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ ਏ ਯੂ ਲੁਧਿਆਣਾ ਵਿਖੇ ਕਿੱਕ ਬਾਕਸਿੰਗ ਲੜਕਿਆਂ ਦੇ ਅੰ14 ਦੇ ਮੁਕਾਬਲਿਆਂ ਵਿੱਚ – -28 ਕਿਲੋਗ੍ਰਾਮ ਵਿੱਚ – ਰੁਦਰਾ ਰਾਵਤ ਨੇ ਪਹਿਲਾ, ਯੁਗਰਾਜ ਨੇ ਦੂਜਾ, ਵਿਰਾਜ ਨੇ ਤੀਜਾ ਸਥਾਨ; -32ਕਿਲੋਗ੍ਰਾਮ ਵਿੱਚ – ਅਦਿਤਿਆ ਸ਼ਰਮਾ ਨੇ ਪਹਿਲਾ, ਅਕਾਸ਼ ਕੁਮਾਰ ਨੇ ਦੂਜਾ ਅਤੇ ਪ੍ਰਿੰਸ ਝਾਅ ਨੇ ਤੀਜਾ ਸਥਾਨ ; -37 ਕਿਲੋਗ੍ਰਾਮ ਵਿੱਚ – ਦਕਸ਼ ਸਰਮਾ ਨੇ ਪਹਿਲਾ, ਪਵਨ ਕੁਮਾਰ ਨੇ ਦੂਜਾ ਅਤੇ ਹਰਸ਼ਦੀਪ ਸਿੰਘ ਨੇ ਤੀਜਾ ਸਥਾਨ; -42 ਕਿਲੋਗਰਾਮ ਵਿੱਚ – ਹਾਰਦਿਕ ਕਪੂਰ ਨੇ ਪਹਿਲਾ, ਪ੍ਰਾਂਸ਼ ਠਾਕੁਰ ਨੇ ਦੂਜਾ ਅਤੇ ਹਰਮਨ ਨੇ ਤੀਜਾ ਸਥਾਨ; -47 ਕਿਲੋਗ੍ਰਾਮ ਵਿੱਚ – ਜੈਦੀਪ ਸਿੰਘ ਨੇ ਪਹਿਲਾ, ਲਵਪ੍ਰੀਤ ਸਿੰਘ ਨੇ ਦੂਜਾ ਅਤੇ ਕ੍ਰਿਸ਼ਨਾ ਨੇ ਤੀਜਾ ਸਥਾਨ; +47 ਕਿਲੋਗ੍ਰਾਮ ਵਿੱਚ –ਅਮਨ ਕੁਮਾਰ ਨੇ ਪਹਿਲਾ, ਮੋਨੂੰ ਕੁਮਾਰ ਨੇ ਦੂਜਾ ਅਤੇ ਲਕਸ਼ੇ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਐਸ ਸੀ ਡੀ ਸਰਕਾਰੀ ਕਾਲਜ ਲੜਕਿਆਂ ਵਿਖੇ ਸਾਫਟਬਾਲ ਦੇ ਅੰ14 ਲੜਕਿਆਂ ਦੇ ਫਾਈਨਲ ਮੁਕਾਬਲਿਆਂ ਵਿੱਚ – ਪੀ ਐਮ ਸ਼੍ਰੀ ਕਾਸਾਬਾਦ ਦੀ ਟੀਮ ਨੇ ਪਹਿਲਾ, ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਨੇ ਦੂਜਾ ਸਥਾਨ ਅਤੇ ਬੀ ਸੀ ਐਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ17 ਲੜਕਿਆਂ ਦੇ ਤੀਜੇ ਨਾਕ ਆਊਟ ਮੈਚਾਂ ਵਿੱਚ – ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਤੇਜਾ ਸਿੰਘ ਸੁੰਤਤਰ ਮੈਮੋਰੀਅਲ ਸਕੂਲ ਦੀ ਟੀਮ ਨੂੰ 10-0 ਦੇ ਫਰਕ ਨਾਲ , ਡੀ ਜੀ ਐਸ ਜੀ ਸਕੂਲ ਦੀ ਟੀਮ ਨੇ ਸਰਕਾਰੀ ਸੀਨੀ ਸੈਕੰਡਰੀ ਸਕੂਲ ਸੰਗੋਵਾਲ ਦੀ ਟੀਮ ਨੂੰ 2-0 ਦੇ ਫਰਕ ਨਾਲ; ਆਰ ਐਸ ਮਾਡਲ ਸੀਨੀਅਰ ਸੈਕੰਡਰੀ ਸਕੂਨ ਦੀ ਟੀਮ ਨੇ ਬੀ ਸੀ ਐਮ ਸਕੂਲ ਫੋਕਲ ਪੁਆਇੰਟ ਦੀ ਟੀਮ ਨੂੰ 10-0 ਦੇ ਫਰਕ ਨਾਲ , ਪੀ ਐਮ ਸ੍ਰੀ ਕਾਸਾਬਾਦ ਦੀ ਟੀਮ ਨੇ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਦੀ ਟੀਮ ਨੂੰ 8-1 ਦੇ ਫਰਕ ਨਾਲ ਹਰਾਇਆ।

















