ਫ਼ਿਰੋਜ਼ਪੁਰ: ਟੋਭੇ ’ਚ ਡਿੱਗਣ ਨਾਲ 6 ਸਾਲਾ ਮਾਸੂਮ ਦੀ ਮੌ*ਤ, ਪਰਿਵਾਰ ‘ਚ ਮਾ*ਤਮ ਦਾ ਮਾਹੌਲ

9

ਫ਼ਿਰੋਜ਼ਪੁਰ 21 July 2025 AJ Di Awaaj

Punjab Desk : ਜ਼ਿਲ੍ਹੇ ਦੇ ਮਮਦੋਟ ਇਲਾਕੇ ਦੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ ‘ਚ ਇੱਕ ਦਰ*ਦਨਾਕ ਹਾ*ਦਸਾ ਵਾਪਰਿਆ, ਜਿੱਥੇ ਖੇਡਦਿਆਂ-ਖੇਡਦਿਆਂ ਇੱਕ ਛੇ ਸਾਲਾ ਮਾਸੂਮ ਬੱਚਾ ਗੁਆਂਢ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਟੋਭੇ ’ਚ ਡਿੱਗ ਗਿਆ। ਹਾਦਸੇ ਵਿੱਚ ਬੱਚੇ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ।

ਮ੍ਰਿ*ਤ*ਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਕੱਲ੍ਹ ਛੋਟੇ ਪੁੱਤਰ ਦੀ ਦਵਾਈ ਲੈ ਕੇ ਘਰ ਆਏ ਸਨ। ਚਾਹ ਪੀ ਰਹੇ ਸਨ ਕਿ ਉਨ੍ਹਾਂ ਦਾ ਛੇ ਸਾਲਾ ਪੋਤਾ ਅਰਮਾਨ ਅਚਾਨਕ ਨਜ਼ਰੋਂ ਅੌਝਲ ਹੋ ਗਿਆ। ਘਰ ਦੇ ਲੋਕਾਂ ਨੇ ਉਸਨੂੰ ਇਧਰ-ਉਧਰ ਲੱਭਣਾ ਸ਼ੁਰੂ ਕੀਤਾ।

ਕਾਫੀ ਭਾਲਣ ਤੋਂ ਬਾਅਦ, ਗੁਆਂਢ ’ਚ ਬਣੇ ਟੋਭੇ ਵਿੱਚ ਬੱਚੇ ਦੀ ਲਾ*ਸ਼ ਤੇਰਦੀ ਹੋਈ ਮਿਲੀ। ਇਹ ਦ੍ਰਿਸ਼ ਦਿਖ ਕੇ ਘਰ ਵਿੱਚ ਹਾਹਾਕਾਰ ਮਚ ਗਿਆ। ਮਾਂ ਦੀ ਚੀਕਾਂ ‘ਤੇ ਪਿੰਡ ਵਾਸੀਆਂ ਦੀਆਂ ਅੱਖਾਂ ਵੀ ਭਿੱਗ ਗਈਆਂ।

ਇਸ ਮੰ*ਦਭਾ*ਗੀ ਘਟਨਾ ਦੀ ਖਬਰ ਇਲਾਕੇ ’ਚ ਫੈਲਦੇ ਹੀ ਸੋਗ ਦੀ ਲਹਿਰ ਛਾ ਗਈ ਹੈ। ਪਿੰਡ ਵਿੱਚ ਹਰੇਕ ਚਿਹਰੇ ‘ਤੇ ਚਿੰਤਾ ਤੇ ਦੁੱਖ ਦੀ ਛਾਪ ਨਜ਼ਰ ਆ ਰਹੀ ਹੈ।