ਸ੍ਰੀ ਫਤਹਿਗੜ੍ਹ ਸਾਹਿਬ: 22 Aug 2026 AJ DI Awaaj
Punjab Desk : ਥਾਣਾ ਸਰਹਿੰਦ ਪੁਲਿਸ ਨੇ ਕਰੀਬ ਇੱਕ ਕਿੱਲੋ ਸੋਨੇ ਦੀ ਚੋ*ਰੀ ਅਤੇ ਖੁਰਦ-ਬੁਰਦ ਕਰਨ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਦੇ ਪਿਤਾ ਨੂੰ ਗ੍ਰਿ*ਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪਿਤਾ ਤੋਂ ਇਲਾਵਾ ਚਾਚਾ ਅਤੇ ਚਾਚੀ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਸਰਹਿੰਦ ਦੇ ਮੁਖੀ ਅਸ਼ੋਕ ਕੁਮਾਰ ਮੁਤਾਬਕ, ਸ਼ਿਕਾਇਤਕਰਤਾ ਰਵਿੰਦਰ ਸਿੰਘੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ 2010 ਤੋਂ 2016 ਦਰਮਿਆਨ ਸੋਨੇ ਦੇ ਬਿਸਕੁਟ ਖਰੀਦੇ ਸਨ। ਉਸ ਨੇ ਇਹ ਸੋਨਾ ਆਪਣੇ ਪਿਤਾ ਸ਼ਕਤੀ ਪ੍ਰਸਾਦ ਸਿੰਘੀ ਕੋਲ ਸੰਭਾਲ ਕੇ ਰੱਖਿਆ ਸੀ। ਸ਼ਿਕਾਇਤ ਅਨੁਸਾਰ ਸੋਨਾ ਇੱਕ ਕਲੀਨਿਕ ਦੀ ਕੰਧ ਵਿੱਚ ਲੁਕਾ ਕੇ ਰੱਖਿਆ ਗਿਆ ਸੀ।
ਰਵਿੰਦਰ ਸਿੰਘੀ ਮੁਤਾਬਕ ਜਦੋਂ ਉਸ ਨੇ ਬਾਅਦ ਵਿੱਚ ਆਪਣੇ ਪਿਤਾ ਤੋਂ ਸੋਨਾ ਵਾਪਸ ਮੰਗਿਆ ਤਾਂ ਉਹ ਕਥਿਤ ਤੌਰ ’ਤੇ ਲਗਭਗ ਡੇਢ ਮਹੀਨੇ ਤੱਕ ਟਾਲਮਟੋਲ ਕਰਦੇ ਰਹੇ। ਜਦੋਂ ਦੋਵੇਂ ਕੰਧ ਵਿੱਚੋਂ ਸੋਨਾ ਕੱਢਣ ਲਈ ਗਏ ਤਾਂ ਉੱਥੇ ਸੋਨਾ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਆਪਣੇ ਪਿਤਾ ’ਤੇ ਸੋਨਾ ਹੜੱਪਣ ਦਾ ਸ਼ੱਕ ਜਤਾਉਂਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਸ਼ਕਤੀ ਪ੍ਰਸਾਦ ਸਿੰਘੀ ਨੂੰ ਗ੍ਰਿ8ਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਤਾਂ ਜੋ ਪੁੱਛਗਿੱਛ ਦੌਰਾਨ ਸੋਨੇ ਦੀ ਬਰਾਮਦਗੀ ਕੀਤੀ ਜਾ ਸਕੇ। ਮਾਮਲੇ ਵਿੱਚ ਨਾਮਜ਼ਦ ਚਾਚਾ ਅਤੇ ਚਾਚੀ ਦੀ ਭਾਲ ਜਾਰੀ ਹੈ।



















