09 ਦਸੰਬਰ, 2025 ਅਜ ਦੀ ਆਵਾਜ਼
Bollywood Desk: ਰਣਵੀਰ ਸਿੰਘ ਦੀ ਫਿਲਮ ‘ਧੁਰੰਧਰ’ ਰਿਲੀਜ਼ ਤੋਂ ਬਾਅਦ ਕਈ ਕਿਰਦਾਰਾਂ ਨੂੰ ਲੈ ਕੇ ਚਰਚਾ ਜ਼ੋਰਾਂ ‘ਤੇ ਹੈ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਧਿਆਨ ਖਿੱਚਣ ਵਾਲਾ ਕਿਰਦਾਰ ਹੈ ‘ਡੋਂਗਾ’, ਜਿਸਨੂੰ ਦੇਖ ਬਹੁਤ ਸਾਰੇ ਲੋਕਾਂ ਨੇ ਸੋਚਿਆ ਕਿ ਇਹ ਦਿੱਖ ਵਿੱਚ ਕਾਮੇਡੀਅਨ ਕੁਣਾਲ ਕਾਮਰਾ ਵਰਗਾ ਲੱਗਦਾ ਹੈ। ਇਸ ਦਿੱਖ ਦੇ ਕਾਰਨ ਸੋਸ਼ਲ ਮੀਡੀਆ ‘ਤੇ ਇਹ ਅਟਕਲਾਂ ਫੈਲ ਗਈਆਂ ਕਿ ਸ਼ਾਇਦ ਕਾਮਰਾ ਨੇ ਫਿਲਮ ਵਿੱਚ ਐਕਟਿੰਗ ਕੀਤੀ ਹੈ।
ਪਰ ਫੈਕਟ ਚੈਕ ਵਿੱਚ ਇਹ ਦਾਅਵਾ ਪੂਰੀ ਤਰ੍ਹਾਂ ਗਲਤ ਸਾਹਮਣੇ ਆਇਆ ਹੈ।
‘ਡੋਂਗਾ’ ਦਾ ਕਿਰਦਾਰ ਕੁਣਾਲ ਕਾਮਰਾ ਨਹੀਂ, ਬਲਕਿ ਦਿੱਲੀ ਦੇ ਥੀਏਟਰ ਆਰਟਿਸਟ ਨਵੀਨ ਕੌਸ਼ਿਕ ਨੇ ਨਿਭਾਇਆ ਹੈ।
ਨਵੀਨ ਕੌਸ਼ਿਕ 17 ਸਾਲ ਦੀ ਉਮਰ ਤੋਂ ਦਿੱਲੀ ਥੀਏਟਰ ਨਾਲ ਜੁੜੇ ਹੋਏ ਹਨ ਅਤੇ 2009 ਵਿੱਚ ਮੰਬਈ ਸ਼ਿਫਟ ਹੋਏ। ਉਨ੍ਹਾਂ ਨੂੰ ਬਾਲੀਵੁੱਡ ਵਿੱਚ ਵੱਡਾ ਮੌਕਾ ਯਸ਼ ਰਾਜ ਦੀ ਫਿਲਮ ‘ਰਾਕੇਟ ਸਿੰਘ’ ਤੋਂ ਮਿਲਿਆ ਸੀ। ‘ਧੁਰੰਧਰ’ ਵਿੱਚ ਉਨ੍ਹਾਂ ਦੀ ਪਰਫਾਰਮੈਂਸ ਦੀ ਖੂਬ ਤਾਰੀਫ ਹੋ ਰਹੀ ਹੈ।
ਆਦਿਤਿਆ ਧਰ ਦੀ ਇਸ ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਅਕਸ਼ੈ ਖੰਨਾ, ਅਰਜੁਨ ਰਾਮਪਾਲ, ਆਰ ਮਾਧਵਨ, ਸੰਜੇ ਦੱਤ ਅਤੇ ਹੋਰ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ। ਫਿਲਮ 5 ਦਸੰਬਰ ਨੂੰ ਰਿਲੀਜ਼ ਹੋਈ ਸੀ ਅਤੇ ਇਸਦਾ ਦੂਜਾ ਹਿੱਸਾ ਮਾਰਚ 2026 ਵਿੱਚ ਆਉਣ ਵਾਲਾ ਹੈ।














