15 ਅਪ੍ਰੈਲ, 2026 Aj Di Awaaj
Sports Desk: ਆਈਪੀਐਲ 2026 ਵਿੱਚ ਅੱਜ Royal Challengers Bengaluru ਅਤੇ Lucknow Super Giants ਦਰਮਿਆਨ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਸਭ ਦੀਆਂ ਨਜ਼ਰਾਂ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਫਿਟਨੈੱਸ ‘ਤੇ ਟਿਕੀਆਂ ਹੋਈਆਂ ਹਨ।
12 ਅਪ੍ਰੈਲ ਨੂੰ Mumbai Indians ਵਿਰੁੱਧ ਮੈਚ ਦੌਰਾਨ ਕੋਹਲੀ ਦੇ ਗਿੱਟੇ ਵਿੱਚ ਖਿਚਾਅ ਆ ਗਿਆ ਸੀ, ਜਿਸ ਕਾਰਨ ਉਹ ਮੈਦਾਨ ਛੱਡਣ ਲਈ ਮਜਬੂਰ ਹੋਏ। ਇਸ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ, ਜਿਸ ਵਿੱਚ ਉਨ੍ਹਾਂ ਦੇ ਖੱਬੇ ਗੋਡੇ ‘ਤੇ ਪੱਟੀ ਬੱਝੀ ਹੋਈ ਦਿਖੀ, ਜਿਸ ਨਾਲ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ।
ਹਾਲਾਂਕਿ, ਫੈਨਜ਼ ਲਈ ਰਾਹਤ ਦੀ ਗੱਲ ਇਹ ਹੈ ਕਿ ਕੋਹਲੀ ਨੇ ਮੈਚ ਤੋਂ ਪਹਿਲਾਂ ਨੈੱਟ ਪ੍ਰੈਕਟਿਸ ਵਿੱਚ ਹਿੱਸਾ ਲਿਆ ਅਤੇ ਲੰਮਾ ਬੈਟਿੰਗ ਸੈਸ਼ਨ ਕੀਤਾ। ਇਸ ਨਾਲ ਇਹ ਸੰਕੇਤ ਮਿਲ ਰਹੇ ਹਨ ਕਿ ਉਹ ਲਖਨਊ ਖ਼ਿਲਾਫ਼ ਮੈਚ ਲਈ ਉਪਲਬਧ ਹੋ ਸਕਦੇ ਹਨ।
ਹੁਣ ਦੇਖਣਾ ਇਹ ਹੋਵੇਗਾ ਕਿ ਕੀ ‘ਕਿੰਗ ਕੋਹਲੀ’ ਪੂਰੀ ਤਰ੍ਹਾਂ ਫਿਟ ਹੋ ਕੇ ਅੱਜ ਮੈਦਾਨ ਵਿੱਚ ਉਤਰਦੇ ਹਨ ਜਾਂ ਨਹੀਂ।
Related














