ਜਲੰਧਰ ‘ਚ ਬੀਐਸਐਫ ਚੌਕ ਨੇੜੇ ਦੋਪਹੀਆ ‘ਚ ਧ*ਮਾਕਾ, ਇੱਕ ਜ਼*ਖਮੀ

40

ਜਲੰਧਰ: 06 May 2026 AJ DI Awaaj

Punjab Desk :  ਜਲੰਧਰ ਵਿੱਚ ਬੀਐਸਐਫ ਚੌਕ ਨੇੜੇ ਇੱਕ ਦੋਪਹੀਆ ਵਾਹਨ ਵਿੱਚ ਜ਼ੋਰਦਾਰ ਧ*ਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਜ਼*ਖਮੀ ਹੋਇਆ ਹੈ, ਜਦਕਿ ਵਾਹਨ ਪੂਰੀ ਤਰ੍ਹਾਂ ਨੁਕਸਾਨੀ ਹੋ ਗਿਆ।

ਪ੍ਰਾਰੰਭਿਕ ਜਾਣਕਾਰੀ ਮੁਤਾਬਕ, ਰਾਤ ਕਰੀਬ 8 ਵਜੇ ਇਹ ਧ*ਮਾਕਾ ਹੋਇਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਵਾਹਨ ਦੀ ਬੈਟਰੀ ਫਟਣ ਕਾਰਨ ਇਹ ਹਾਦਸਾ ਵਾਪਰਿਆ, ਹਾਲਾਂਕਿ ਮੌਕੇ ‘ਤੇ ਪਿਆ ਖਿੰਡਿਆ ਮਲਬਾ ਕਿਸੇ ਵੱਡੀ ਘਟਨਾ ਵੱਲ ਵੀ ਇਸ਼ਾਰਾ ਕਰਦਾ ਹੈ। ਧ*ਮਾਕੇ ਦੀ ਤੀਬਰਤਾ ਕਾਰਨ ਨੇੜਲੇ ਇਲਾਕਿਆਂ ਵਿੱਚ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ।

ਘਟਨਾ ਤੋਂ ਬਾਅਦ ਪੁਲਿਸ ਅਤੇ ਫੋਰੈਂਸਿਕ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਘੇਰ ਕੇ ਸੀਲ ਕਰ ਦਿੱਤਾ ਗਿਆ। ਇਹ ਹਾਦਸਾ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਵਾਪਰਿਆ ਹੈ। ਬਾਰਡਰ ਸੁਰੱਖਿਆ ਬਲ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਜਦਕਿ ਐਕਟਿਵਾ ਸਵਾਰ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।