ਮਾਨਸਾ, 13 ਅਕਤੂਬਰ 2025 AJ DI Awaaj
Punjab Desk : ਪਿਛਲੇ ਦਿਨੀਂ ਪਿੰਡ ਜੋਗਾ ਵਿਖੇ ਆਯੋਜਿਤ ਸ਼ਬਦ ਸਾਂਝ ਪੁਸਤਕ ਮੇਲੇ ਵਿੱਚ ਭਾਸ਼ਾ ਵਿਭਾਗ ਦੇ ਉੱਤਮ ਅਤੇ ਮੁੱਲਵਾਨ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਲਗਾਈ ਗਈ।
ਜ਼ਿਲ੍ਹਾ ਭਾਸ਼ਾ ਅਫ਼ਸਰ, ਸ੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਕਿਤਾਬਾਂ ਪੜ੍ਹਨ ਵਾਲਾ ਮਨੁੱਖ ਇੱਕ ਜ਼ਿੰਦਗੀ ਵਿੱਚ ਕਈ ਜ਼ਿੰਦਗ਼ੀਆਂ ਦਾ ਅਨੁਭਵ ਜਿਓਂ ਜਾਂਦਾ ਹੈ। ਕਿਤਾਬਾਂ ਮਨੁੱਖ ਦਾ ਮਾਰਗ ਦਰਸ਼ਨ ਕਰਦੀਆਂ ਹਨ ਅਤੇ ਮਨੁੱਖ ਨੂੰ ਸਹੀ ਰਸਤੇ ‘ਤੇ ਲੈ ਜਾਂਦੀਆਂ ਹਨ, ਜਿਸ ਨਾਲ ਅਸੀਂ ਉਜਵਲ ਭਵਿੱਖ ਦੀ ਕਾਮਨਾ ਕਰ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਦੀ ਹਮੇਸ਼ਾ ਕੋਸ਼ਿਸ ਰਹੀ ਹੈ ਕਿ ਇਹ ਕੀਮਤੀ ਕਿਤਾਬਾਂ ਹਰ ਪਾਠਕ ਕੋਲ ਪਹੁੰਚ ਸਕਣ।ਇਸ ਸਮਾਗਮ ਵਿੱਚ ਪ੍ਰਗਟ ਸਿੰਘ ਸਤੌਜ, ਦਰਸ਼ਨ ਸਿੰਘ ਜੋਗਾ, ਭੁਪਿੰਦਰ ਫੌਜੀ, ਚਿੱਟਾ ਸਿੱਧੂ, ਸੁਖਵਿੰਦਰ ਸਿੰਘ, ਡਾ. ਅਵਤਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਪ੍ਰੋਗਰਾਮ ਦੇ ਸੰਚਾਲਕ ਡਾ. ਸੁਖਪਾਲ ਜੋਗਾ, ਰਾਜਿੰਦਰ ਜਿੰਦਾ, ਗੁਰੀ ਜੋਗਾ ਨੇ ਭਾਸ਼ਾ ਵਿਭਾਗ ਦਾ ਪੁਸਤਕ ਪ੍ਰਦਰਸ਼ਨੀ ਲਗਾਉਣ ‘ਤੇ ਧੰਨਵਾਦ ਕੀਤਾ। ਇਸ ਮੌਕੇ ਸ. ਗੁਰਦੀਪ ਸਿੰਘ ਢਿੱਲੋਂ ਨੇ ਵੀ ਆਏ ਹੋਏ ਦਰਸ਼ਕਾਂ ਨੂੰ ਸੰਬੋਧਿਤ ਕੀਤਾ
