ਪੱਛਮੀ ਬੰਗਾਲ: 11 Aug 2026 AJ DI Awaaj
National Desk : ਪੱਛਮੀ ਬੰਗਾਲ ਵਿੱਚ ਸ਼ੁਭੇਂਦੂ ਅਧਿਕਾਰੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੀ ਮੰਗਲਵਾਰ ਨੂੰ ਕੋਲਾਘਾਟ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਮੁੱਢਲੀ ਜਾਣਕਾਰੀ ਮੁਤਾਬਕ ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਆਉਣ ਅਤੇ ਪੱਛਮੀ ਮੇਦਿਨੀਪੁਰ ਵਿੱਚ ਖਰਾਬ ਮੌਸਮ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ।
ਜਾਣਕਾਰੀ ਅਨੁਸਾਰ ਸ਼ੁਭੇਂਦੂ ਅਧਿਕਾਰੀ ਕੋਲਕਾਤਾ ਤੋਂ ਪੱਛਮੀ ਮੇਦਿਨੀਪੁਰ ਦੇ ਕੇਸ਼ਪੁਰ ਜਾ ਰਹੇ ਸਨ। ਹੈਲੀਕਾਪਟਰ ਨੇ ਸਵੇਰੇ ਕਰੀਬ 11:21 ਵਜੇ ਉਡਾਣ ਭਰੀ ਸੀ। ਕੁਝ ਸਮੇਂ ਬਾਅਦ ਲਗਭਗ 12 ਵਜੇ ਹੈਲੀਕਾਪਟਰ ਵਿੱਚ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ।
ਇਸ ਦੌਰਾਨ ਪੱਛਮੀ ਮੇਦਿਨੀਪੁਰ ਵਿੱਚ ਭਾਰੀ ਮੀਂਹ ਅਤੇ ਖਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਮੰਜ਼ਿਲ ’ਤੇ ਉਤਾਰਨਾ ਮੁਸ਼ਕਲ ਹੋ ਗਿਆ। ਹਾਲਾਤਾਂ ਨੂੰ ਦੇਖਦਿਆਂ ਹੈਲੀਕਾਪਟਰ ਨੂੰ ਕੋਲਾਘਾਟ ਹੈਲੀਪੈਡ ’ਤੇ ਸੁਰੱਖਿਅਤ ਉਤਾਰਨ ਦਾ ਫੈਸਲਾ ਕੀਤਾ ਗਿਆ।
ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ। ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼*ਖਮੀ ਹੋਣ ਜਾਂ ਕਿਸੇ ਵੱਡੇ ਨੁਕਸਾਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।



















