ਚੰਡੀਗੜ੍ਹ – 02 Oct 2025 AJ DI Awaaj
Chandigarh Desk : ਪੰਜਾਬ ਦੇ ਉਦਯੋਗਾਂ ਨੂੰ ਦੀਵਾਲੀ ਤੋਂ ਪਹਿਲਾਂ ਵੱਡੀ ਰਾਹਤ ਮਿਲੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਉਤਸ਼ਾਹਜਨਕ ਫੈਸਲਾ ਲੈ ਕੇ ਰਾਤ ਦੌਰਾਨ ਬਿਜਲੀ ਦੀ ਕੀਮਤ ‘ਚ 1 ਰੁਪਇਆ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਇਹ ਛੋਟ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗੀ।
ਇਹ ਯੋਜਨਾ 6 ਅਕਤੂਬਰ 2025 ਤੋਂ ਲਾਗੂ ਹੋ ਕੇ 31 ਮਾਰਚ 2026 ਤੱਕ ਚੱਲੇਗੀ, ਜਿਸ ਰਾਹੀਂ ਉਦਯੋਗਾਂ ਨੂੰ ਲਗਭਗ ਸਾਢੇ ਪੰਜ ਮਹੀਨੇ ਤੱਕ ਕਿਫਾਇਤੀ ਬਿਜਲੀ ਮਿਲੇਗੀ। PSPCL ਦੇ ਅਨੁਸਾਰ, ਸਰਦੀਆਂ ਵਿੱਚ ਰਾਤਾਂ ਦੌਰਾਨ ਬਿਜਲੀ ਦੀ ਮੰਗ ਘੱਟ ਹੋਣ ਕਰਕੇ ਸਰਪਲੱਸ ਬਿਜਲੀ ਉਪਲਬਧ ਹੁੰਦੀ ਹੈ, ਜਿਸ ਦੇ ਚਲਦੇ ਇਹ ਫੈਸਲਾ ਲਿਆ ਗਿਆ ਹੈ।
ਇਸ ਪਹੁਲ ਨਾਲ ਰਾਤ ਨੂੰ ਚੱਲਣ ਵਾਲੇ ਉਦਯੋਗਾਂ ਨੂੰ ਲਾਭ ਹੋਵੇਗਾ ਅਤੇ ਉਤਪਾਦਨ ‘ਚ ਵਾਧਾ ਹੋਣ ਦੀ ਸੰਭਾਵਨਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (PSERC) ਨੇ ਵੀ ਇਸ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
