ਮਾਨਸਾ, 19 ਸਤੰਬਰ 2025 AJ DI Awaaj
Punjab Desk : ਮੰਡੀ ਬੋਰਡ ਮਾਨਸਾ ਦੇ ਰੈਸਟ ਹਾਊਸ ਵਿਖੇ ਯੂਥ ਕਲੱਬਾਂ ਦੀ ਇਕ ਮੀਟਿੰਗ ਹਲਕਾ ਯੂਥ ਕੋਆਰਡੀਨੇਟਰ ਸੁਖਵਿੰਦਰ ਸਿੰਘ ਖੋਖਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਸ੍ਰ ਗੁਰਪ੍ਰੀਤ ਸਿੰਘ ਭੁੱਚਰ ਵੀ ਮੌਜੂਦ ਸਨ।
ਸੁਖਵਿੰਦਰ ਸਿੰਘ ਖੋਖਰ ਨੇ ਜਾਣਾਕਾਰੀ ਦਿੰਦਿਆਂ ਦੱਸਿਆ ਕਿ ਯੂਥ ਕਲੱਬਾਂ ਦੀ ਮੀਟਿੰਗ ਦਾ ਮੰਤਵ ਪਿੰਡਾਂ ਵਿਚ ਯੂਥ ਕਲੱਬ ਬਣਾਉਣਾ ਹੈ ਤਾਂ ਜੋ ਨੌਜਵਾਨ ਸ਼ਕਤੀ ਦਾ ਪਿੰਡਾਂ ਦੇ ਵਿਕਾਸ ਵਿਚ ਯੋਗਦਾਨ ਲਿਆ ਜਾ ਸਕੇ।
ਗੁਰਪ੍ਰੀਤ ਸਿੰਘ ਭੁੱਚਰ ਨੇ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਕਾਰਜ ਜਾਰੀ ਰੱਖਣ ਅਤੇ ਪਿੰਡਾਂ ਵਿਚ ਨੌਜਵਾਨ ਭਲਾਈ ਲਈ ਸੁਚਾਰੂ ਕੰਮ ਕਰਨ ਲਈ ਕਿਹਾ।
ਇਸ ਮੌਕੇ ਬਿੰਦਰ ਸਿੰਘ ਮਾਖਾ, ਸ਼ਿੰਗਾਰਾ ਖਾਨ, ਜਸਪਾਲ ਸਿੰਘ ਐਡਵੋਕੇਟ, ਅਜੈਬ ਸਿੰਘ ਕੋਟ ਧਰਮੁ, ਹਰਦੇਵ ਸਿੰਘ ਉੱਲਕ ਸੰਗਠਨ ਇੰਚਾਰਜ ਹਾਜ਼ਰ ਸਨ।














