ਫਗਵਾੜਾ 21 Apr 2026 AJ DI Awaaj
Punjab Desk : ਪੰਜਾਬ ਦੇ ਫਗਵਾੜਾ ਪੁਲਿਸ ਕਵਾਰਟਰਾਂ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿ*ਸਤੌਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਨਾਲ ਡੀਐਸਪੀ ਦੀ ਮੌ*ਤ ਹੋ ਗਈ। ਮ੍ਰਿ*ਤਕ ਦੀ ਪਛਾਣ 55 ਸਾਲਾ ਯੋਗੇਸ਼ ਸ਼ਰਮਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ, ਸਵੇਰੇ ਕਰੀਬ 7:30 ਵਜੇ ਉਹ ਆਪਣੀ ਸਰਵਿਸ ਰਿ*ਵਾਲਵਰ ਸਾਫ਼ ਕਰ ਰਹੇ ਸਨ, ਇਸ ਦੌਰਾਨ ਅਚਾਨਕ ਗੋ*ਲੀ ਚੱਲ ਗਈ ਜੋ ਉਨ੍ਹਾਂ ਦੀ ਛਾਤੀ ਵਿੱਚ ਲੱਗੀ। ਗੰਭੀਰ ਜ਼*ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।
ਦੱਸਿਆ ਜਾ ਰਿਹਾ ਹੈ ਕਿ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਦਾ ਐਂਟੀ-ਨਾਰਕੋਟਿਕਸ ਟਾਸਕ ਫੋਰਸ ਤੋਂ ਬਿਊਰੋ ਆਫ਼ ਇਨਵੈਸਟੀਗੇਸ਼ਨ, ਚੰਡੀਗੜ੍ਹ ਵਿੱਚ ਤਬਾਦਲਾ ਹੋਇਆ ਸੀ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾ*ਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਐਸਪੀ ਮਾਧਵੀ ਸ਼ਰਮਾ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।














