ਨਸ਼ਾ ਮੁਕਤੀ ਯਾਤਰਾ ਜਾਰੀ, ਨਸ਼ਿਆਂ ਵਿਰੁੱਧ ਜਗਰੂਕਤਾ ਤੇ ਇਕਜੁੱਟਤਾ ਵਧੀ: ਜਗਦੀਪ ਗੋਲਡੀ

14

ਜਲਾਲਾਬਾਦ 27 ਮਈ 2025 Aj DI Awaaj
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਸਲ ਵਿੱਚ ਰੰਗਲੇ ਪੰਜਾਬ ਦੇ ਭਵਿੱਖ ਦੀ ਗਰੰਟੀ ਹੈ। ਉਹਨਾਂ ਕਿਹਾ ਕਿ ਜਦ ਸਾਡਾ ਸਮਾਜ ਨਸ਼ਾ ਮੁਕਤ ਹੋਵੇਗਾ ਤਾਂ ਹੀ ਰੰਗਲੇ ਪੰਜਾਬ ਦਾ ਸੰਕਲਪ ਸਿੱਧ ਹੋਵੇਗਾ। ਉਹਨਾਂ ਨੇ ਕਿਹਾ ਕਿ ਇਸੇ ਲਈ ਪਿੰਡ ਪਿੰਡ ਜਾਗਰੂਕਤਾ ਸਮਾਗਮ ਕਰਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਨੂੰ ਦੇਣ। ਉਨ੍ਹਾਂ ਨੇ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਵਿਚ ਲੋਕਾਂ ਦੀ ਵੱਧ ਰਹੀ ਸਮੂਲੀਅਤ ਇਸ ਗੱਲ ਦਾ ਪ੍ਰਮਾਣ ਹੈ ਕਿ ਹੁਣ ਇਹ ਇਕ ਲੋਕ ਲਹਿਰ ਬਣ ਗਈ ਹੈ।
ਝੁੱਗੇ ਫੰਗੀਆਂ ਵਿਖੇ ਸੰਬੋਧਨ ਕਰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੇ ਸਮਾਜਿਕ ਆਰਥਿਕ ਵਿਕਾਸ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਹਨ। ਉਨਾਂ ਆਖਿਆ ਕਿ ਰਾਜ ਵਿੱਚ 52 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸਕੂਲ ਆਫ ਐਮੀਨੈਂਸ ਬਣਾਏ ਗਏ ਹਨ। ਲੋਕਾਂ ਤੱਕ ਸਾਫ ਪੀਣ ਦਾ ਪਾਣੀ ਪੁੱਜਦਾ ਕਰਨ ਲਈ ਹਲਕੇ ਦੇ ਪਿੰਡ ਘੱਟਿਆਂਵਾਲੀ ਬੋਦਲਾ ਵਿੱਚ 421 ਕਰੋੜ ਰੁਪਏ ਨਾਲ ਨਵਾਂ ਵਾਟਰ ਵਰਕਸ ਬਣਾਇਆ ਜਾ ਰਿਹਾ ਹੈ ਜਿੱਥੋਂ 223 ਪਿੰਡਾਂ ਤੱਕ ਸਾਫ ਪੀਣ ਦਾ ਪਾਣੀ ਪਹੁੰਚੇਗਾ। ਖੇਤਾਂ ਤੱਕ ਨਹਿਰੀ ਪਾਣੀ ਦਿੱਤਾ ਜਾ ਰਿਹਾ ਹੈ। ਖੇਤਾਂ ਲਈ ਜਿੱਥੇ ਮੁਫਤ ਬਿਜਲੀ ਮਿਲ ਰਹੀ ਹੈ ਉੱਥੇ ਘਰਾਂ ਲਈ ਵੀ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਲੋਕਾਂ ਨੂੰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਨਸ਼ੇ ਖਿਲਾਫ ਮੁਹਿੰਮ ਵਿਚ ਜੁੜਨ ਦੀ ਸਹੁੰ ਵੀ ਚੁਕਾਈ।