ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 3 ਅਗਸਤ

24

ਫਾਜ਼ਿਲਕਾ 30 ਜੁਲਾਈ 2026 AJ DI Awaaj

Punjab Desk :   ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ ਜਲ ਸਰੋਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਫਾਜ਼ਿਲਕਾ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਡਰੇਨੇਜ ਕਮ ਮਾਈਨਿੰਗ ਉਪ ਮੰਡਲ ਜਲਾਲਾਬਾਦ ਅਤੇ ਫਿਰੋਜ਼ਪੁਰ ਅਧੀਨ ਪੈਂਦੀਆਂ ਡਰੇਨਾ ਦੀ ਮੱਛੀ ਦੀ ਬੋਲੀ ਮਿਤੀ 3 ਅਗਸਤ 2026  ਨੂੰ ਕਮਰਾ ਨੰ.1 ਨੇੜੇ ਸਾਡੀ ਰਸੋਈ ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਵਿਖ਼ੇ ਕਰਵਾਈ ਜਾਣੀ ਹੈ।
ਉਨ੍ਹਾਂ ਕਿਹਾ ਕਿ ਨਿਯਮਾਂ, ਸ਼ਰਤਾਂ ਤੇ ਹੋਰ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਫਾਜ਼ਿਲਕਾ ਦੀ ਵੈਬਸਾਈਟ https://fazilka.nic.in ਅਤੇ ਜਲ ਸਰੋਤ ਵਿਭਾਗ ਦੀ ਵੈਬਸਾਈਟ https://irrigation.punjab.gov.in ‘ਤੇ ਵਿਜਿਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਮੋਬਾਇਲ ਨੰਬਰ 95019-38146 ਤੇ ਵੀ ਸੰਪਰਕ ਕੀਤਾ ਸਕਦਾ ਹੈ।