ਡਾ. ਵਿਜੈ ਸਿੰਗਲਾ ਵੱਲੋਂ 17.67 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

50

ਮਾਨਸਾ, 21 ਮਈ 2025 Aj Di Awaaj
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਹਲਕਾ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ ਦੁਆਰਾ ਪਿੰਡ ਧਲੇਵਾਂ, ਮੋਹਰ ਸਿੰਘ ਵਾਲਾ ਅਤੇ ਹੋਡਲਾ ਕਲਾਂ ਦੇ ਸਰਕਾਰੀ ਸਕੂਲਾਂ ਵਿੱਚ 17 ਲੱਖ 67 ਹਜ਼ਾਰ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ |
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਸਿੱਖਿਆ ਹੀ ਉਹ ਹਥਿਆਰ ਹੈ ਜਿਸ ਨਾਲ਼ ਤੁਸੀਂ ਦੁਨੀਆਂ ‘ਤੇ ਜਿੱਤ ਪ੍ਰਾਪਤ ਕਰ ਸਕਦੇ ਹੋ | ਅਧਿਆਪਕ ਦਾ ਰੁਤਬਾ ਸਭ ਤੋਂ ਉੱਪਰ ਹੈ, ਅਧਿਆਪਕ ਹੀ ਵਿਦਿਆਰਥੀ ਦਾ ਪਹਿਲਾ ਗੁਰੂ ਹੁੰਦਾ ਹੈ |ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ|
ਇਸ ਮੌਕੇ ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਮਾਸਟਰ ਵਰਿੰਦਰ ਸੋਨੀ, ਹੈੱਡਮਾਸਟਰ ਮੁਨੀਸ਼ ਕੁਮਾਰ, ਵਿਜੈ ਕੁਮਾਰ, ਧਲੇਵਾਂ ਸਕੂਲ ਦੇ ਮੁਖੀ ਮਨਪ੍ਰੀਤ ਸਿੰਘ, ਸਰਪੰਚ ਧਲੇਵਾਂ ਸੁਖਦੇਵ ਸਿੰਘ, ਐੱਸ ਐੱਮ ਸੀ ਚੇਅਰਮੈਨ ਮੇਲਾ ਸਿੰਘ ਮੋਹਰ ਸਿੰਘ ਵਾਲਾ ਸਕੂਲ ਦੇ ਮੁਖੀ ਅਮਰੀਕ ਸਿੰਘ, ਐੱਸ ਐੱਮ ਸੀ ਚੇਅਰਮੈਨ ਜਗਸੀਰ ਸਿੰਘ, ਮੋਹਰਸਿੰਘ ਵਾਲਾ ਦੇ ਸਰਪੰਚ ਬਲਜਿੰਦਰ ਸਿੰਘ, ਜੱਸੜਵਾਲਾ ਦੇ ਸਰਪੰਚ ਬੇਅੰਤ ਕੌਰ, ਪ੍ਰਾਇਮਰੀ ਸਕੂਲ ਦੇ ਮੁਖੀ ਸੁਖਵੰਤ ਸਿੰਘ, ਚਰਨਜੀਤ ਸਿੰਘ, ਵੀਰਪਾਲ ਕੌਰ ਪੀ ਟੀ ਆਈ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਲਾਡੀ, ਹੋਡਲਾ ਸਕੂਲ ਦੇ ਮੁਖੀ ਪ੍ਰੇਮ ਨਾਥ, ਸਰਪੰਚ ਨਿਰਮਲ ਸਿੰਘ, ਐੱਸ ਐੱਮ ਸੀ ਚੇਅਰਮੈਨ ਨਿਰਮਲ ਸਿੰਘ, ਪ੍ਰਿੰਸੀਪਲ ਸੁਖਦੇਵ ਸਿੰਘ, ਅਮਨਦੀਪ ਸਿੰਘ ਭਾਈ ਦੇਸਾ, ਜਗਤਾਰ ਸਿੰਘ ਔਲਖ ਆਦਿ ਹਾਜ਼ਰ ਸਨ