November 4,2026 Aj Di Awaaj
ਲਾਈਫਸਟਾਈਲ ਡੈਸਕ: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਵੇਰ ਵੇਲੇ ਲੋਕਾਂ ਕੋਲ ਅਕਸਰ ਨਾਸ਼ਤਾ ਬਣਾਉਣ ਲਈ ਸਮਾਂ ਨਹੀਂ ਹੁੰਦਾ। ਦਫ਼ਤਰ, ਸਕੂਲ ਜਾਂ ਹੋਰ ਕੰਮਾਂ ‘ਤੇ ਜਾਣ ਦੀ ਕਾਹਲੀ ਵਿੱਚ ਕਈ ਲੋਕ ਬਿਨਾਂ ਕੁਝ ਖਾਧੇ ਹੀ ਘਰੋਂ ਨਿਕਲ ਜਾਂਦੇ ਹਨ। ਪਰ ਸਵੇਰ ਦਾ ਨਾਸ਼ਤਾ ਦਿਨ ਦੀ ਸ਼ੁਰੂਆਤ ਲਈ ਮਹੱਤਵਪੂਰਨ ਹੁੰਦਾ ਹੈ। ਸੰਤੁਲਿਤ ਨਾਸ਼ਤਾ ਸਰੀਰ ਨੂੰ ਲੋੜੀਂਦੇ ਪੌਸ਼ਟਿਕ ਤੱਤ ਅਤੇ ਊਰਜਾ ਦੇਣ ਵਿੱਚ ਮਦਦ ਕਰ ਸਕਦਾ ਹੈ।
ਜੇਕਰ ਤੁਹਾਡੇ ਕੋਲ ਵੀ ਸਵੇਰੇ ਨਾਸ਼ਤਾ ਤਿਆਰ ਕਰਨ ਲਈ ਜ਼ਿਆਦਾ ਸਮਾਂ ਨਹੀਂ ਹੁੰਦਾ, ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਅਸੀਂ ਤੁਹਾਨੂੰ ਅਜਿਹੇ ਪੰਜ ਆਸਾਨ ਅਤੇ ਸਵਾਦਿਸ਼ਟ ਨਾਸ਼ਤਿਆਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਘੱਟ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ।
1. ਓਟਸ ਉਪਮਾ
ਓਟਸ ਫਾਈਬਰ ਦਾ ਵਧੀਆ ਸਰੋਤ ਹਨ ਅਤੇ ਸਵੇਰ ਦੇ ਨਾਸ਼ਤੇ ਲਈ ਇੱਕ ਚੰਗਾ ਵਿਕਲਪ ਹੋ ਸਕਦੇ ਹਨ। ਇਸ ਨੂੰ ਬਣਾਉਣ ਲਈ ਇੱਕ ਪੈਨ ਵਿੱਚ ਥੋੜ੍ਹਾ ਜਿਹਾ ਤੇਲ ਗਰਮ ਕਰਕੇ ਰਾਈ, ਕੜੀ ਪੱਤੇ, ਪਿਆਜ਼ ਅਤੇ ਹਰੀ ਮਿਰਚ ਭੁੰਨ ਲਓ। ਇਸ ਤੋਂ ਬਾਅਦ ਆਪਣੀ ਪਸੰਦ ਦੀਆਂ ਬਾਰੀਕ ਕੱਟੀਆਂ ਸਬਜ਼ੀਆਂ ਪਾਓ। ਹੁਣ ਓਟਸ, ਥੋੜ੍ਹਾ ਪਾਣੀ ਅਤੇ ਨਮਕ ਮਿਲਾ ਕੇ 3-4 ਮਿੰਟ ਪਕਾਓ। ਤੁਹਾਡਾ ਗਰਮਾ-ਗਰਮ ਓਟਸ ਉਪਮਾ ਤਿਆਰ ਹੈ।
2. ਵੇਸਣ ਦਾ ਚੀਲਾ
ਜੇਕਰ ਤੁਸੀਂ ਰੋਜ਼ਾਨਾ ਇੱਕੋ ਜਿਹਾ ਨਾਸ਼ਤਾ ਖਾ ਕੇ ਬੋਰ ਹੋ ਗਏ ਹੋ, ਤਾਂ ਬ੍ਰੈੱਡ ਪੋਹਾ ਅਜ਼ਮਾ ਸਕਦੇ ਹੋ। ਇਸ ਨੂੰ ਬਣਾਉਣ ਲਈ ਬ੍ਰੈੱਡ ਦੇ ਛੋਟੇ-ਛੋਟੇ ਟੁਕੜੇ ਕਰ ਲਓ। ਇੱਕ ਪੈਨ ਵਿੱਚ ਤੇਲ ਗਰਮ ਕਰਕੇ ਰਾਈ, ਮੂੰਗਫਲੀ, ਪਿਆਜ਼ ਅਤੇ ਕੜੀ ਪੱਤੇ ਭੁੰਨੋ। ਹੁਣ ਹਲਦੀ, ਲਾਲ ਮਿਰਚ ਅਤੇ ਟਮਾਟਰ ਪਾਓ। ਅੰਤ ਵਿੱਚ ਬ੍ਰੈੱਡ ਦੇ ਟੁਕੜੇ ਮਿਲਾ ਕੇ 2-3 ਮਿੰਟ ਪਕਾਓ। ਤੁਹਾਡਾ ਸਵਾਦਿਸ਼ਟ ਬ੍ਰੈੱਡ ਪੋਹਾ ਤਿਆਰ ਹੈ।
4. ਪੁੰਗਰੀ ਹੋਈ ਮੂੰਗ ਦੀ ਚਾਟ
ਸਿਹਤਮੰਦ ਅਤੇ ਹਲਕਾ ਨਾਸ਼ਤਾ ਕਰਨ ਵਾਲਿਆਂ ਲਈ ਪੁੰਗਰੀ ਹੋਈ ਮੂੰਗ ਦੀ ਚਾਟ ਵਧੀਆ ਵਿਕਲਪ ਹੈ। ਇਸ ਨੂੰ ਬਣਾਉਣ ਲਈ ਇੱਕ ਕਟੋਰੀ ਵਿੱਚ ਮੂੰਗ ਦੇ ਸਪਾਉਟ ਲਓ। ਇਸ ਵਿੱਚ ਬਾਰੀਕ ਕੱਟਿਆ ਪਿਆਜ਼, ਟਮਾਟਰ, ਖੀਰਾ ਅਤੇ ਹਰੀ ਮਿਰਚ ਪਾਓ। ਹੁਣ ਚਾਟ ਮਸਾਲਾ, ਕਾਲਾ ਨਮਕ, ਭੁੰਨਿਆ ਜੀਰਾ ਪਾਊਡਰ ਅਤੇ ਨਿੰਬੂ ਦਾ ਰਸ ਮਿਲਾਓ। ਉੱਪਰੋਂ ਹਰਾ ਧਨੀਆ ਪਾ ਕੇ ਪਰੋਸੋ।
5. ਆਂਡਾ ਜਾਂ ਪਨੀਰ ਭੁਰਜੀ
ਪ੍ਰੋਟੀਨ ਨਾਲ ਭਰਪੂਰ ਨਾਸ਼ਤੇ ਲਈ ਆਂਡਾ ਜਾਂ ਪਨੀਰ ਭੁਰਜੀ ਚੰਗਾ ਵਿਕਲਪ ਹੈ। ਇਸ ਨੂੰ ਤਿਆਰ ਕਰਨ ਲਈ ਇੱਕ ਪੈਨ ਵਿੱਚ ਥੋੜ੍ਹਾ ਮੱਖਣ ਜਾਂ ਤੇਲ ਗਰਮ ਕਰੋ। ਇਸ ਵਿੱਚ ਬਾਰੀਕ ਕੱਟਿਆ ਪਿਆਜ਼, ਟਮਾਟਰ ਅਤੇ ਸ਼ਿਮਲਾ ਮਿਰਚ ਪਾ ਕੇ ਭੁੰਨੋ। ਹੁਣ ਮੈਸ਼ ਕੀਤਾ ਪਨੀਰ ਜਾਂ ਫੈਂਟੇ ਹੋਏ ਆਂਡੇ ਪਾਓ। ਸੁਆਦ ਅਨੁਸਾਰ ਨਮਕ ਅਤੇ ਕਾਲੀ ਮਿਰਚ ਮਿਲਾ ਕੇ 3-4 ਮਿੰਟ ਪਕਾਓ। ਗਰਮਾ-ਗਰਮ ਭੁਰਜੀ ਨੂੰ ਰੋਟੀ ਜਾਂ ਬ੍ਰੈੱਡ ਨਾਲ ਖਾ ਸਕਦੇ ਹੋ।
ਸਿਹਤਮੰਦ ਦਿਨ ਦੀ ਸ਼ੁਰੂਆਤ ਲਈ ਨਾਸ਼ਤਾ ਨਾ ਕਰੋ ਮਿਸ
ਸਵੇਰ ਦਾ ਨਾਸ਼ਤਾ ਛੱਡਣ ਦੀ ਬਜਾਏ ਆਪਣੀ ਰੋਜ਼ਾਨਾ ਖੁਰਾਕ ਵਿੱਚ ਪੌਸ਼ਟਿਕ ਚੀਜ਼ਾਂ ਸ਼ਾਮਲ ਕਰੋ। ਨਾਸ਼ਤੇ ਵਿੱਚ ਪ੍ਰੋਟੀਨ, ਫਾਈਬਰ ਅਤੇ ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਸੰਤੁਲਨ ਰੱਖਣਾ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਪੂਰੀ ਨੀਂਦ ਲੈਣਾ ਅਤੇ ਸਰੀਰ ਨੂੰ ਲੋੜੀਂਦਾ ਪਾਣੀ ਦੇਣਾ ਵੀ ਜ਼ਰੂਰੀ ਹੈ।



















