ਜ਼ਿਲ੍ਹਾ ਪੱਧਰੀ ਟੂਰਨਾਮੈਟ 27 ਸਤੰਬਰ ਤੋਂ 05 ਅਕਤੂਬਰ 2026 ਤੱਕ

3

ਗੁਰਦਾਸਪੁਰ, 23 ਸਤੰਬਰ 2026 AJ DI  Awaaj

Punjab Desk :   ਸੂਬੇ ਵਿੱਚ ਖਿਡਾਰੀਆਂ ਦੀ ਹੁਨਰ ਦੀ ਸ਼ਨਾਖਤ, ਖੇਡਾਂ ਪੱਖੀ ਮਾਹੌਲ ਸਿਰਜਣ ਅਤੇ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਦੇ ਮੰਤਵ ਤਹਿਤ ‘ਪੰਜਾਬ ਖੇਡਾਂ ਵਤਨ ਪੰਜਾਬ ਦੀਆਂ’-2026 (ਸੀਜ਼ਨ-4) ਕਰਵਾਈਆਂ ਜਾ ਰਹੀਆਂ ਹਨ।

ਜ਼ਿਲ੍ਹਾ ਖੇਡ ਅਫਸਰ ਗੁਰਦਾਸਪੁਰ ਸਿਮਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਲ੍ਹਾ ਪੱਧਰ ਟੂਰਨਾਮੈਟ 27 ਸਤੰਬਰ ਤੋ 05 ਅਕਤੂਬਰ 2026 ਤੱਕ ਕਰਵਾਏ ਜਾ ਰਹੇ ਹਨ।  ਉਮਰ ਵਰਗ ਅੰਡਰ-14, ਅੰਡਰ-17, ਅੰਡਰ-21 , ਅੰਡਰ-21-30, ਅੰਡਰ-31-40, ਅੰਡਰ-41- 50, ਅੰਡਰ-51-60, ਅੰਡਰ-61-70, ਅੰਡਰ-70 ਤੋਂ ਉਪਰ ਦੇ ਮੁਕਾਬਲੇ ਕਰਵਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਸਾਫਟਬਾਲ, ਸਵੀਮਿੰਗ, ਲਾਅਨ ਟੈਨਿਸ ਦੇ ਟੂਰਨਾਮੈਂਟ 27 ਸਤੰਬਰ ਨੂੰ ਹੋਣਗੇ। ਹੈਂਡਬਾਲ ਦਾ ਟੂਰਨਾਮੈਂਟ 27 ਤੋਂ 28 ਸਤੰਬਰ ਨੂੰ ਹੋਵੇਗਾ। ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਕਰਲ ਸਟਾਈਲ) ਦੇ ਟੂਰਨਾਮੈਂਟ 27 ਤੋਂ 29 ਸਤੰਬਰ ਤੱਕ ਹੋਣਗੇ। ਫੁੱਟਬਾਲ, ਐਥਲੈਟਿਕਸ, ਟੈਨਿਸ ਬਾਲ ਕ੍ਰਿਕਟ ਅਤੇ ਬੈਡਮਿੰਟਨ ਦੇ ਟੂਰਨਾਮੈਂਟ 27 ਤੋਂ 30 ਸਤੰਬਰ ਤੱਕ ਹੋਣਗੇ। ਹਾਕੀ ਦਾ ਟੂਰਨਾਮੈਂਟ 28 ਤੋਂ 30 ਸਤੰਬਰ
ਤੱਕ ਹੋਣਗੇ। ਟੈਬਲ ਟੈਨਿਸ ਦਾ ਟੂਰਨਾਮੈਂਟ 1 ਅਕਤੂਬਰ ਤੱਕ ਹੋਣਗੇ। ਜੂਡੋ, ਵੇਟ ਲਿਫਟਿੰਗ, ਪਾਵਰ ਲਿਫਟਿੰਗ ਅਤੇ ਸ਼ੂਟਿੰਗ  ਦੇ ਟੂਰਨਾਮੈਂਟ 03 ਤੋਂ 04 ਅਕਤੂਬਰ ਤੱਕ ਹੋਣਗੇ। ਬਾਕਸਿੰਗ, ਖੋਹ-ਖੋਹ, ਗੱਤਕਾ, ਕਿੱਕ ਬਾਕਸਿੰਗ, ਬਾਸਕਿਟਬਾਲ, ਰੈਸਲਿੰਗ ਅਤੇ ਵਾਲੀਬਾਲ (ਸ਼ੂਟਿੰਗ) ਦੇ  ਟੂਰਨਾਮੈਂਟ 3 ਅਕਤੂਬਰ ਤੋਂ 5 ਅਕਤੂਬਰ ਤੱਕ ਹੋਣਗੇ।

ਉਨ੍ਹਾਂ ਦੱਸਿਆ ਕਿ ਫੈਸਸਿੰਗ, ਰੋਲਰ ਸਕੇਟਿੰਗ, ਆਰਚਰੀ, ਨੈੱਟਬਾਲ, ਚੈੱਸ ਦੇ  ਟੂਰਨਾਮੈਂਟ 4 ਅਕਤੂਬਰ ਤੋਂ 5 ਅਕਤੂਬਰ ਤੱਕ ਹੋਣਗੇ।