ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾਵੇਗਾ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ –ਸ੍ਰੀ ਹਰਦੀਪ ਸਿੰਘ

99

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਪਠਾਨਕੋਟ
ਪ੍ਰੈਸ ਨੋਟ –1

ਪਠਾਨਕੋਟ: 10 ਜਨਵਰੀ  2024 :Aj Di Awaaj

ਗਣਤੰਤਰ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਜਿਲ੍ਹਾ ਪੱਧਰੀ ਸਮਾਰੋਹ ਆਯੋਜਿਤ ਕਰਨ ਸਬੰਧੀ ਅੱਜ ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸ੍ਰੀ ਹਰਦੀਪ ਸਿੰਘ ਵਧੀਕ ਡਿਪਟੀ ਕਮਿਸਨਰ(ਜ) ਜੀ ਦੀ ਪ੍ਰਧਾਨਗੀ ਵਿੱਚ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰਸਦੀਪ ਸਿੰਘ ਐਸ.ਡੀ.ਐਮ. ਪਠਾਨਕੋਟ, ਨਛੱਤਰ ਸਿੰਘ ਡੀ.ਐਸ.ਪੀ. ਸਿਟੀ ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਯੁਧਵੀਰ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਪ੍ਰਾਇਮਰੀ, ਯਸਪਾਲ ਸਿੰਘ ਬਾਜਵਾ ਨਾਇਬ ਤਹਿਸੀਲਦਾਰ ਨਰੋਟ ਜੈਮਲ ਸਿੰਘ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਵਧੀਕ ਡਿਪਟੀ ਕਮਿਸਨਰ (ਜ) ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ ਮਨਾਇਆ ਜਾਵੇਗਾ।
ਸ੍ਰੀ ਹਰਦੀਪ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਨੇ ਦੱਸਿਆ ਕਿ ਸਥਾਨਕ ਮਲਟੀਪਰਪਜ ਸਪੋਰਟਸ ਸਟੇਡੀਅਮ, ਲਮੀਣੀ (ਪਠਾਨਕੋਟ) ਵਿਖੇ 20 ਅਤੇ 22 ਜਨਵਰੀ ਨੂੰ ਰਿਹਰਸਲ ਕੀਤੀ ਜਾਵੇਗੀ ਅਤੇ 24 ਜਨਵਰੀ ਨੂੰ ਫੁੱਲ ਡ੍ਰੈਸ ਰਿਹਰਸਲ  ਕੀਤੀ ਜਾਵੇਗੀ । ਉਨ੍ਹਾਂ ਵੱਲੋਂ ਗਣਤੰਤਰ ਦਿਵਸ ਦੀਆਂ ਤਿਆਰੀਆਂ ਲਈ ਵੱਖ ਵੱਖ ਜਿਲ੍ਹਾ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਰੋਹ ਦੋਰਾਨ ਵੱਖ ਵੱਖ ਸਕੂਲਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ, ਐਨ.ਸੀ.ਸੀ., ਮਹਿਲਾ ਪੁਲਿਸ ਅਤੇ ਹੋਮ ਗਾਰਡ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਾਪਤੀਆਂ ਨੂੰ ਦਿਖਾਂਦਿਆਂ ਝਾਂਕੀਆਂ ਵੀ ਪੇਸ ਕੀਤੀਆਂ ਜਾਣਗੀਆਂ।