6 ਫਰਵਰੀ ਦਿਨ ਸ਼ੁਕਰਵਾਰ ਨੂੰ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ

28

ਫਾਜ਼ਿਲਕਾ 04 ਫਰਵਰੀ 2026 AJ DI Awaaj

Punjab Desk :  ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 06 ਫਰਵਰੀ 2026 ਦਿਨ ਸ਼ੁਕਰਵਾਰ ਨੂੰ ਜ਼ਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਸਾਜੀ ਕੋਨਟ੍ਰੈਕਟਰ ਪ੍ਰਾਈਵੇਟ ਲਿਮਟਿਡ ਕੰਪਨੀ ਸ਼ਮੂਲੀਅਤ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਾਜੀ ਕੋਨਟ੍ਰੈਕਟਰ ਪ੍ਰਾਈਵੇਟ ਲਿਮਟਿਡ (ਕੰਗਾਰੋ ਇੰਡਸਟਰੀਜ਼, ਰੌਕਮੈਨ ਜੀਸੀਪੀਐਲ, ਕਾਨਿਨ ਇੰਡੀਆ) ਵੱਲੋਂ ਮਸ਼ੀਨ ਉਪਰੇਟਰ ਲਈ ਇੰਟਰਵਿਊ ਲਿਆ ਜਾਣਾ ਹੈ। ਜਿਸ ਵਿੱਚ 150 ਅਸਾਮੀਆਂ (ਲੜਕੇ ਅਤੇ ਲੜਕੀਆਂ ਦੋਨੋ) ਲਈ ਘੱਟੋ ਘੱਟ 10ਵੀ,12ਵੀ, ਆਈ.ਟੀ.ਆਈ. ਤੇ ਡਿਪਲੋਮਾ ਹੋਲਡਰ, ਉਮਰ 19 ਤੋਂ 30 ਸਾਲ ਤੱਕ ਦੀ ਹੋਣੀ ਲਾਜਮੀ ਹੈ। ਜਰੂਰੀ ਦਸਤਾਵੇਜ: ਪ੍ਰਾਰਥੀ ਕੋਲ ਆਪਣਾ ਬਾਇਊ ਡਾਟਾ, ਪੜਾਈ ਦੇ ਅਸਲ ਸਰਟੀਫਿਕੇਟ ਸਮੇਤ ਫੋਟੋ ਕਾਪੀਆਂ, ਅਧਾਰ ਕਾਰਡ ਹੋਣਾ ਲਾਜਮੀ ਹੈ।

ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ 06 ਫਰਵਰੀ 2026 ਨੂੰ ਸਵੇਰੇ 10 ਤੋਂ ਡੀਸੀ ਦਫ਼ਤਰ, ਏ ਬਲਾਕ, ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060-22220, 98145-43684 ਅਤੇ 79861-15001 ਤੇ ਸੰਪਰਕ ਕੀਤਾ ਜਾ ਸਕਦਾ ਹੈ।