ਜ਼ਿਲ੍ਹਾ ਭਾਜਪਾ ਮੁਖੀ ਰਜਨੀਸ਼ ਧੋਮਾਨ ਨੇ ‘ਆਪ’ ‘ਤੇ ਨਿਸ਼ਾਨਾ ਸਾਧਿਆ, ਕਿਹਾ

34

07 ਅਪ੍ਰੈਲ 2025 ਅੱਜ ਦੀ ਆਵਾਜ਼

ਚੋਣਾਂ ਦੇ ਮਾਹੌਲ ਵਿਚ ਭਾਜਪਾ ਦੇ ਜ਼ਿਲ੍ਹਾ ਮੁਖੀ ਰਜਨੀਸ਼ ਧੋਮਾਨ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਈ ਪਾਰਟੀਆਂ ਨੇ ਆਪਣੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਹਨ, ਪਰ ਭਾਜਪਾ ਹਾਲੇ ਤਕ ਉਮੀਦਵਾਰ ਦੀ ਚੋਣ ਨਹੀਂ ਕਰ ਸਕੀ ਕਿਉਂਕਿ ਚੋਣ ਦੀ ਤਾਰੀਖ਼ ਹੀ ਸਾਫ ਨਹੀਂ। ਉਸ ਨੇ ਕਿਹਾ ਕਿ ਇਹ ਇੰਝ ਹੈ ਜਿਵੇਂ ਕੋਈ ਵਿਆਹ ਮਿਤੀ ਤੋਂ ਬਿਨਾਂ ਤਿਆਰੀ ਕਰ ਰਿਹਾ ਹੋਵੇ। ਉਮੀਦਵਾਰ ਦੀ ਚੋਣ ਤਾਂ ਤਦ ਹੀ ਹੋ ਸਕੇਗੀ ਜਦ ਚੋਣਾਂ ਦੀ ਤਾਰੀਖ਼ ਆਉਣਗੇ।

ਧੋਮਾਨ ਨੇ ਆਮ ਆਦਮੀ ਪਾਰਟੀ ਉੱਤੇ ਕਸੂਰ ਲਾਉਂਦਿਆਂ ਕਿਹਾ ਕਿ ਉਹਨਾਂ ਨੇ ਪਿਛਲੇ 2 ਸਾਲਾਂ ਵਿਚ ਨਗਰ ਨਿਗਮ ਦੀਆਂ ਚੋਣਾਂ ਨਹੀਂ ਕਰਵਾਈਆਂ, ਜਿਸ ਕਾਰਨ ਸਾਰੇ ਵਿਕਾਸ ਕਾਰਜ ਰੁੱਕ ਗਏ ਹਨ। ਟੁੱਟੀਆਂ ਸੜਕਾਂ, ਰੁਕਿਆ ਹੋਇਆ ਵਿਕਾਸ ਅਤੇ ਲੋਕਾਂ ਦੀ ਨਾਰਾਜ਼ਗੀ ‘ਆਪ’ ਲਈ ਚੁਣੌਤੀ ਬਣ ਗਈ ਹੈ। ਉਸ ਨੇ ਅਖੀਰ ‘ਚ ਕਿਹਾ ਕਿ ਲੋਕ ਹੁਣ ਸਮਝ ਗਏ ਹਨ ਕਿ ਕੌਣ ਕੰਮ ਕਰਦਾ ਹੈ ਅਤੇ ਕੌਣ ਕੇਵਲ ਵਾਅਦੇ। ਇਸ ਵਾਰ ਲੋਕ ਆਮ ਆਦਮੀ ਪਾਰਟੀ ਨੂੰ ਉਸ ਦੇ ਕੰਮਾਂ ਦਾ ਜਵਾਬ ਦੇਣਗੇ।