ਸਰਦੂਲਗੜ੍ਹ/ਮਾਨਸਾ, 22 ਅਗਸਤ 2025 AJ DI Awaaj
Punjab Desk : ਆਪਣੇ ਹਲਕੇ ਸਰਦੂਲਗੜ੍ਹ ਦਾ ਹਰ ਪੱਖੋਂ ਵਿਕਾਸ ਕਰਨਾ ਮੇਰੀ ਪਹਿਲੀ ਜਿੰਮੇਵਾਰੀ ਹੈ, ਇਹ ਜਿੰਮੇਵਾਰੀ ਮੈਨੂੰ ਲੋਕਾਂ ਨੇ ਸੌਂਪੀ ਹੈ, ਉਨ੍ਹਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਹਰ ਤਰ੍ਹਾਂ ਨਾਲ ਲੋਕਾਂ ਦੇ ਕੰਮ ਕਰਵਾਉਣ ਲਈ ਤਤਪਰ ਹਾਂ। ਹਲਕੇ ਦਾ ਵਿਕਾਸ ਮੇਰੀ ਪਹਿਲੀ ਜਿੰਮੇਵਾਰੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕੀਤਾ।
ਹਲਕੇ ‘ਚ ਹੋਏ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਉਨ੍ਹਾਂ ਦੱਸਿਆ ਕਿ ਹਲਕਾ ਸਰਦੂਲਗੜ੍ਹ ਦੇ ਪਿੰਡ ਰਣਜੀਤਗੜ੍ਹ ਬਾਂਦਰਾਂ ਵਿਖੇ ਬੜੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਫਿਰਨੀ ਦੀ ਮੰਗ ਨੂੰ ਪੂਰਾ ਕਰਦੇ ਹੋਏ 64 ਲੱਖ ਦੀ ਲਾਗਤ ਨਾਲ ਨਵੀਂ ਬਣੀ ਆਰ.ਸੀ.ਸੀ ਫਿਰਨੀ, ਪਿੰਡ ਜਟਾਣਾ ਕਲਾਂ ਵਿਖੇ 33 ਲੱਖ ਦੀ ਲਾਗਤ ਨਾਲ ਨਵੀਂ ਬਣੀ ਲਾਇਬ੍ਰੇਰੀ ਅਤੇ 35 ਲੱਖ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਡਿਸਪੈਂਸਰੀ ਦਾ ਪਿੰਡ ਵਾਸੀਆਂ ਤੋਂ ਟੱਕ ਲਗਵਾ ਕੇ ਕੰਮ ਸ਼ੁਰੂ ਕਰਵਾਇਆ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਸਰਦੂਲੇਵਾਲਾ ਵਿਖੇ ਬੜੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਫਿਰਨੀ ਦੀ ਮੰਗ ਨੂੰ ਪੂਰਾ ਕਰਦੇ ਹੋਏ 1 ਕਰੋੜ 2 ਲੱਖ ਦੀ ਲਾਗਤ ਨਾਲ ਨਵੀਂ ਬਣੀ ਆਰ.ਸੀ.ਸੀ ਫਿਰਨੀ ਦਾ ਉਦਘਾਟਨ ਕੀਤਾ ਅਤੇ ਨਾਲ ਹੀ 35 ਲੱਖ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਡਿਸਪੈਂਸਰੀ ਦਾ ਪਿੰਡ ਵਾਸੀਆਂ ਤੋਂ ਟੱਕ ਲਗਵਾ ਕੇ ਕੰਮ ਸ਼ੁਰੂ ਕਰਵਾਇਆ।
ਪਿੰਡ ਰਾਏਪੁਰ ਵਿਖੇ ਬੜੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਫਿਰਨੀ ਦੀ ਮੰਗ ਨੂੰ ਪੂਰਾ ਕਰਦੇ ਹੋਏ 2 ਕਰੋੜ 81 ਲੱਖ ਦੀ ਲਾਗਤ ਨਵੀਂ ਬਣੀ ਆਰ.ਸੀ.ਸੀ ਫਿਰਨੀ ਦਾ ਉਦਘਾਟਨ ਕੀਤਾ ਅਤੇ ਨਾਲ ਹੀ 35 ਲੱਖ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਡਿਸਪੈਂਸਰੀ ਦਾ ਪਿੰਡ ਵਾਸੀਆਂ ਤੋਂ ਟੱਕ ਲਗਵਾ ਕੇ ਕੰਮ ਸ਼ੁਰੂ ਕਰਵਾਇਆ। ਪਿੰਡ ਪੇਰੋਂ ਵਿਖੇ 35 ਲੱਖ ਦੀ ਲਾਗਤ ਨਾਲ ਨਵੀਂ ਬਣਨ ਵਾਲੀ ਡਿਸਪੈਂਸਰੀ ਦਾ ਪਿੰਡ ਵਾਸੀਆਂ ਤੋਂ ਟੱਕ ਲਗਵਾ ਕੇ ਕੰਮ ਸ਼ੁਰੂ ਕਰਵਾਇਆ…
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸਰਦੂਲਗੜ੍ਹ ਰਾਏ ਸਿੰਘ ਕਾਹਨੇਵਾਲਾ, ਬੀ.ਡੀ.ਪੀ.ਓ ਸਰਦੂਲਗੜ੍ਹ, ਐਸ.ਡੀ.ਓ ਮੰਡੀ ਬੋਰਡ, ਐਸ.ਡੀ.ਓ ਪੰਚਾਇਤੀ ਰਾਜ ਵਿਭਾਗ, ਜੇ.ਈ ਪੰਚਾਇਤ ਅਤੇ ਮੰਡੀ ਬੋਰਡ ਵਿਭਾਗ , ਸਰਪੰਚ ਸਾਹਿਬਾਨ, ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਅਹੁਦੇਦਾਰ ਸਾਹਿਬਾਨ ਮੌਜੂਦ ਸਨ…
