ਆਈ.ਟੀ.ਆਈ. ਮਾਨਸਾ ਵਿਖੇ ਡਿਗਰੀ ਤੇ ਇਨਾਮ ਵੰਡ ਸਮਾਰੋਹ

35

ਮਾਨਸਾ, 03 ਅਕਤੂਬਰ 2025 AJ DI Awaaj

Punjab  Desk :   ਸਰਕਾਰੀ ਆਈ. ਟੀ. ਆਈ ਮਾਨਸਾ ਵਿਖੇ ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਦੀ ਅਗਵਾਈ ਹੇਠ ਡਿਗਰੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿੱਥੇ ਮੁੱਖ ਮਹਿਮਾਨ ਦੇ ਤੌਰ ‘ਤੇ ਸੰਸਥਾ ਦੀ ਆਈ. ਐਮ. ਸੀ. ਦੇ ਚੇਅਰਮੈਨ ਰੂਪ ਸਿੰਘ ਪਹੁੰਚੇ। ਉਨ੍ਹਾਂ ਵੱਲੋਂ ਸੰਸਥਾ ਦੇ ਸਾਲ 2025 ਦੌਰਾਨ ਪਾਸ ਹੋਏ ਸਿਖਿਆਰਥੀਆਂ ਨੂੰ ਡਿਗਰੀਆਂ ਸੌਂਪੀਆਂ ਗਈਆਂ।

             ਸੰਸਥਾ ਦੇ ਪਲੇਸਮੈਂਟ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਇਲੈਕਟ੍ਰੀਸ਼ਨ ਟਰੇਡ ਦੀਆ ਤਿੰਨ ਸਿਖਿਆਰਥਣਾਂ ਜਸਪ੍ਰੀਤ ਕੌਰ , ਜਸ਼ਨਪ੍ਰੀਤ ਕੌਰ, ਜੈਸਮੀਨ ਕੌਰ  ਨੇ 99.16% (ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ  ਤਰ੍ਹਾਂ ਇਲੇਟਰੋਨਿਕਸ ਟਰੇਡ ਵਿੱਚ ਵਿਨੋਦ ਕੁਮਾਰ ਨੇ ਪਹਿਲਾ ਸਥਾਨ, ਕਟਾਈ ਸਿਲਾਈ ਟਰੇਡ ਵਿੱਚ ਪ੍ਰਭਜੋਤ ਕੌਰ ਨੇ ਪਹਿਲਾਂ ਸਥਾਨ, ਪਲੰਬਰ ਟਰੇਡ ਵਿੱਚ ਹਰਪ੍ਰੀਤ ਸਿੰਘ ਨੇ ਪਹਿਲਾਂ ਸਥਾਨ, ਕੋਪਾ ਨਿਸਚਲਪ੍ਰੀਤ ਸਿੰਘ ਨੇ ਪਹਿਲਾਂ ਸਥਾਨ ਅਤੇ ਵੈਲਡਰ ਟਰੇਡ ਵਿੱਚੋ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।

            ਚੇਅਰਮੈਨ ਸ੍ਰ ਰੂਪ ਸਿੰਘ ਨੇ ਪਹਿਲੇ ਸਥਾਨ ‘ਤੇ ਆਉਣ ਵਾਲੇ ਸਿਖਿਆਰਥੀਆਂ ਨੂੰ 2100- 2100 ਰੁਪਏ ਨਗਦ ਇਨਾਮ ਦੇ ਕੇ ਓਹਨਾਂ ਦੀ  ਹੌਸਲਾ ਅਫਜ਼ਾਈ ਕੀਤੀ। ਕੁੱਲ 70 ਸਿਖਿਆਰਥੀਆਂ ਨੂੰ ਸਰਟਫਿਕੇਟ ਵੰਡੇ ਗਏ।