12 June 2026 Aj Di Awaaj
International Desk: ਬ੍ਰਿਟੇਨ ਵਿੱਚ ਰੱਖਿਆ ਖਰਚੇ ਨੂੰ ਲੈ ਕੇ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਰੱਖਿਆ ਸਕੱਤਰ John Healey ਨੇ ਪ੍ਰਧਾਨ ਮੰਤਰੀ Keir Starmer ਦੀ ਸਰਕਾਰ ‘ਤੇ ਫੌਜ ਨੂੰ ਲੋੜੀਂਦੇ ਸਰੋਤ ਨਾ ਦੇਣ ਦਾ ਦੋਸ਼ ਲਗਾਉਂਦਿਆਂ ਅਸਤੀਫਾ ਦੇ ਦਿੱਤਾ। ਕੁਝ ਘੰਟਿਆਂ ਬਾਅਦ ਸਸ਼ਸਤ੍ਰ ਬਲ ਮੰਤਰੀ Al Carns ਨੇ ਵੀ ਆਪਣਾ ਅਹੁਦਾ ਛੱਡ ਦਿੱਤਾ।
ਜੌਨ ਹੀਲੀ ਨੇ ਕਿਹਾ ਕਿ ਸਰਕਾਰ ਦੀ ਰੱਖਿਆ ਨਿਵੇਸ਼ ਯੋਜਨਾ ਮੌਜੂਦਾ ਸੁਰੱਖਿਆ ਚੁਣੌਤੀਆਂ ਲਈ ਕਾਫ਼ੀ ਨਹੀਂ ਹੈ ਅਤੇ ਫੌਜ ਨੂੰ ਲੋੜ ਅਨੁਸਾਰ ਫੰਡ ਨਹੀਂ ਦਿੱਤੇ ਜਾ ਰਹੇ।
ਅਲ ਕਾਰਨਜ਼ ਨੇ ਵੀ ਕਿਹਾ ਕਿ ਦੁਨੀਆ ਵਿੱਚ ਖਤਰੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਜੰਗ ਦਾ ਰੂਪ ਬਦਲ ਰਿਹਾ ਹੈ, ਪਰ ਫੌਜੀ ਸਾਜ਼ੋ-ਸਾਮਾਨ ਅਤੇ ਨਿਵੇਸ਼ ਦੀ ਪ੍ਰਕਿਰਿਆ ਉਸੇ ਗਤੀ ਨਾਲ ਅੱਗੇ ਨਹੀਂ ਵੱਧ ਰਹੀ।
ਇਨ੍ਹਾਂ ਅਸਤੀਫਿਆਂ ਤੋਂ ਬਾਅਦ ਸਰਕਾਰ ਨੇ Dan Jarvis ਨੂੰ ਨਵਾਂ ਰੱਖਿਆ ਸਕੱਤਰ ਨਿਯੁਕਤ ਕੀਤਾ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਬ੍ਰਿਟੇਨ NATO ਸਿਖਰ ਸੰਮੇਲਨ ਤੋਂ ਪਹਿਲਾਂ ਆਪਣੀ ਨਵੀਂ ਰੱਖਿਆ ਯੋਜਨਾ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਬਚਾਅ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੱਖਿਆ ਖਰਚ ਵਧਾਉਣ ਲਈ ਵਚਨਬੱਧ ਹੈ, ਪਰ ਦੋ ਸੀਨੀਅਰ ਰੱਖਿਆ ਮੰਤਰੀਆਂ ਦੇ ਅਸਤੀਫਿਆਂ ਨੇ ਉਨ੍ਹਾਂ ਦੀ ਸਰਕਾਰ ਲਈ ਸਿਆਸੀ ਚੁਣੌਤੀਆਂ ਹੋਰ ਵਧਾ ਦਿੱਤੀ












