ਨੇਪਾਲੀ ਔਰਤ ਦੀ ਬੈਗ ‘ਚ ਮਿਲੀ ਲਾ*ਸ਼, ਲਿਵ-ਇਨ ਪਾਰਟਨਰ ਨੇ ਗਰਭ*ਪਾਤ ਦੇ ਝਗੜੇ ‘ਚ ਕੀਤਾ ਕਤ*ਲ

2

ਨਵੀਂ ਦਿੱਲੀ 07 June 2025 AJ DI awaaj

ਨਵੀਂ ਦਿੱਲੀ/ਹੈਦਰਾਬਾਦ – ਹੈਦਰਾਬਾਦ ਦੇ ਬਾਚੁਪੱਲੀ ਇਲਾਕੇ ਵਿੱਚ ਇਕ ਵੱਡੇ ਟ੍ਰੈਵਲ ਬੈਗ ‘ਚੋਂ ਮਿਲੀ ਔਰਤ ਦੀ ਲਾ*ਸ਼ ਨੇ ਸਥਾਨਕ ਲੋਕਾਂ ਵਿਚ ਸਨਸਨੀ ਪੈਦਾ ਕਰ ਦਿੱਤੀ। ਹੁਣ ਪੁਲਿਸ ਨੇ ਇਸ ਮਾਮਲੇ ਦੀ ਗੁੱਥੀ ਸੁਲਝਾ ਲੈਣ ਦਾ ਦਾਅਵਾ ਕੀਤਾ ਹੈ ਅਤੇ ਮ੍ਰਿਤ*ਕਾ ਦੇ ਲਿਵ-ਇਨ ਪਾਰਟਨਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸੋਸ਼ਲ ਮੀਡੀਆ ‘ਤੇ ਹੋਈ ਸੀ ਮੁਲਾਕਾਤ

ਸਾਈਬਰਾਬਾਦ ਪੁਲਿਸ ਅਨੁਸਾਰ, 33 ਸਾਲਾ ਮ੍ਰਿਤਕਾ ਅਤੇ 30 ਸਾਲਾ ਆਰੋਪੀ ਦੋਵੇਂ ਨੇਪਾਲ ਦੇ ਨਿਵਾਸੀ ਹਨ। ਉਹਨਾਂ ਦੀ ਜਾਣ-ਪਛਾਣ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਮ੍ਰਿਤਕਾ ਪਹਿਲਾਂ ਹੀ ਵਿਆਹੀ ਹੋਈ ਸੀ ਅਤੇ ਦੋ ਬੱਚਿਆਂ ਦੀ ਮਾਂ ਸੀ। 15 ਅਪ੍ਰੈਲ ਨੂੰ ਉਹ ਨੇਪਾਲ ਤੋਂ ਹੈਦਰਾਬਾਦ ਆ ਕੇ ਬੋਰਾਮਪੇਟ ਇਲਾਕੇ ‘ਚ ਆਰੋਪੀ ਨਾਲ ਕਿਰਾਏ ਦੇ ਘਰ ’ਚ ਰਹਿਣ ਲੱਗੀ।

ਗਰਭਪਾਤ ਦੇ ਝਗੜੇ ਤੋਂ ਸ਼ੁਰੂ ਹੋਇਆ ਮਾਮਲਾ

ਪੁਲਿਸ ਅਨੁਸਾਰ, 23 ਮਈ ਨੂੰ ਦੋਵਾਂ ਵਿਚਾਲੇ ਔਰਤ ਦੀ ਗਰਭ ਅਵਸਥਾ ਨੂੰ ਲੈ ਕੇ ਝਗੜਾ ਹੋਇਆ। ਔਰਤ ਗਰਭਪਾਤ ਕਰਵਾਉਣਾ ਚਾਹੁੰਦੀ ਸੀ, ਪਰ ਆਰੋਪੀ ਇਹ ਨਹੀਂ ਚਾਹੁੰਦਾ ਸੀ। ਗੁੱਸੇ ਵਿੱਚ ਆ ਕੇ ਆਰੋਪੀ ਨੇ ਨਾਈਲੋਨ ਰੱਸੀ ਨਾਲ ਔਰਤ ਦਾ ਗਲਾ ਘੁੱਟ ਕੇ ਉਸ ਦੀ ਹੱਤਿ*ਆ ਕਰ ਦਿੱਤੀ।

ਲਾ*ਸ਼ ਨੂੰ ਬੈਗ ‘ਚ ਰੱਖ ਕੇ ਸੁੱਟਿਆ ਝਾੜੀਆਂ ’ਚ

ਕਤ*ਲ ਤੋਂ ਬਾਅਦ, ਆਰੋਪੀ ਨੇ ਲਾ*ਸ਼ ਨੂੰ ਇੱਕ ਵੱਡੇ ਟ੍ਰੈਵਲ ਬੈਗ ਵਿੱਚ ਭਰਿਆ ਅਤੇ ਲਗਭਗ ਦੋ ਕਿਲੋਮੀਟਰ ਤੱਕ ਮੋਢੇ ‘ਤੇ ਚੁੱਕ ਕੇ ਬਾਚੁਪੱਲੀ ਇਲਾਕੇ ਦੀਆਂ ਝਾੜੀਆਂ ਵਿੱਚ ਸੁੱਟ ਆਇਆ।

CCTV ਅਤੇ ਤਕਨੀਕੀ ਸੁਰਾਗਾਂ ਨਾਲ ਗ੍ਰਿਫ਼ਤਾਰੀ

ਪੁਲਿਸ ਨੇ ਨਜ਼ਦੀਕੀ ਦੁਕਾਨਾਂ ਤੋਂ ਮਿਲੇ ਸੀਸੀਟੀਵੀ ਫੁਟੇਜ ਅਤੇ ਹੋਰ ਤਕਨੀਕੀ ਸਬੂਤਾਂ ਦੀ ਮਦਦ ਨਾਲ ਆਰੋਪੀ ਦੀ ਪਛਾਣ ਕੀਤੀ। ਆਖਿਰਕਾਰ 5 ਜੂਨ ਨੂੰ ਆਰੋਪੀ ਨੂੰ ਬੋਰਾਮਪੇਟ ਦੇ ਇੱਕ ਫਾਸਟ ਫੂਡ ਸਟਾਲ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸਨੇ ਕਤ*ਲ ਦੀ ਗਲਤੀ ਕਬੂਲ ਕਰ ਲੀ ਹੈ।

ਮਾਮਲੇ ਦੀ ਜਾਂਚ ਜਾਰੀ

ਪੁਲਿਸ ਵਲੋਂ ਮਾਮਲੇ ਦੀ ਵਧੇਰੇ ਜਾਂਚ ਜਾਰੀ ਹੈ, ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਤ*ਲ ਦੀ ਯੋਜਨਾ ਪਹਿਲਾਂ ਤੋਂ ਬਣਾਈ ਗਈ ਸੀ ਜਾਂ ਝਗੜੇ ਤੋਂ ਉੱਪਜੀ।