ਅਹਿਮਦਾਬਾਦ: 07 Aug 2026 AJ DI Awaaj
National Desk : ਗੁਜਰਾਤ ਹਾਈ ਕੋਰਟ ਨੇ ਸੂਰਤ ਵਿੱਚ ਆਪਣੀ ਦੋ ਸਾਲਾ ਧੀ ਦੀ ਮੌ*ਤ ਦੇ ਮਾਮਲੇ ਵਿੱਚ ਗ੍ਰਿ*ਫ਼ਤਾਰ ਮਾਂ ਨੂੰ ਸ਼ਰਤਾਂ ਸਮੇਤ ਜ਼ਮਾ*ਨਤ ਦੇ ਦਿੱਤੀ ਹੈ। ਮਹਿਲਾ ‘ਤੇ ਦੋਸ਼ ਸੀ ਕਿ ਉਸ ਨੇ ਖਾਣਾ ਮੰਗਣ ‘ਤੇ ਧੀ ਨਾਲ ਕੁੱ*ਟਮਾਰ ਕੀਤੀ, ਜਿਸ ਤੋਂ ਬਾਅਦ ਬੱਚੀ ਦੀ ਮੌ*ਤ ਹੋ ਗਈ।
ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਘਟਨਾ ਨੂੰ ਸਿਰਫ਼ ਅ*ਪਰਾਧ ਦੇ ਨਜ਼ਰੀਏ ਨਾਲ ਨਹੀਂ, ਸਗੋਂ ਭੁੱਖ ਅਤੇ ਗਰੀਬੀ ਨਾਲ ਜੁੜੇ ਸਮਾਜਿਕ ਮੁੱਦੇ ਵਜੋਂ ਵੀ ਦੇਖਣ ਦੀ ਲੋੜ ਹੈ। ਅਦਾਲਤ ਨੇ ਕਿਹਾ ਕਿ “ਇਨਸਾਨ ਬੁਰੇ ਨਹੀਂ ਹੁੰਦੇ, ਭੁੱਖ ਬੁਰੀ ਹੁੰਦੀ ਹੈ।”
ਮਹਿਲਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਗਰਭਵਤੀ ਸੀ, ਉਸ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਜਾਂਚ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਆਰਥਿਕ ਤੰਗੀ ਅਤੇ ਭੁੱਖ ਨਾਲ ਜੂਝ ਰਿਹਾ ਸੀ।
ਅਦਾਲਤ ਨੇ ਕਿਹਾ ਕਿ ਜਦੋਂ ਮਾਂ ਨੇ ਬੱਚੀ ਦੀ ਹਾਲਤ ਗੰਭੀਰ ਦੇਖੀ ਤਾਂ ਉਹ ਉਸ ਨੂੰ ਹਸਪਤਾਲ ਲੈ ਗਈ, ਜਿਸ ਤੋਂ ਉਸ ਦੀ ਮੰਸ਼ਾ ਨੂੰ ਸਮਝਿਆ ਜਾ ਸਕਦਾ ਹੈ। ਹਾਲਾਂਕਿ, ਸਰਕਾਰ ਨੇ ਜ਼ਮਾਨਤ ਦਾ ਵਿਰੋਧ ਕਰਦਿਆਂ ਕਿਹਾ ਕਿ ਮਾਮਲੇ ਵਿੱਚ ਸਬੂਤ ਮੌਜੂਦ ਹਨ।
ਹਾਈ ਕੋਰਟ ਨੇ ਮਹਿਲਾ ਨੂੰ 25 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਅਤੇ ਹੋਰ ਸ਼ਰਤਾਂ ਨਾਲ ਜ਼ਮਾਨਤ ਦਿੱਤੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਭੋਜਨ, ਸਿਹਤ ਅਤੇ ਬੁਨਿਆਦੀ ਜ਼ਰੂਰਤਾਂ ਤੱਕ ਪਹੁੰਚ ਨੂੰ ਸਮਾਜ ਅਤੇ ਸਰਕਾਰ ਦੀ ਜ਼ਿੰਮੇਵਾਰੀ ਦੱਸਿਆ।
ਫੈਸਲੇ ਵਿੱਚ ਅਦਾਲਤ ਨੇ ਧਾਰਮਿਕ ਅਤੇ ਸਾਹਿਤਕ ਹਵਾਲਿਆਂ ਰਾਹੀਂ ਭੁੱਖ, ਗਰੀਬੀ ਅਤੇ ਮਨੁੱਖੀ ਮਾਣ-ਸਨਮਾਨ ਦੇ ਮੁੱਦੇ ‘ਤੇ ਵੀ ਚਰਚਾ ਕੀਤੀ।



















