Nangal 28 Aug 2025 AJ DI Awaaj
Punjab Desk : ਸਤਲੁਜ ਦਰਿਆ ਕਿਨਾਰੇ ਵੱਸਦੇ ਪਿੰਡਾਂ ਦੇ ਰਹਿੜੂ ਲੋਕਾਂ ਨੂੰ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੀ ਅਗਾਊਂ ਜਾਣਕਾਰੀ ਦੇਣ ਲਈ ਖ਼ਾਸ ਐਮਰਜੈਂਸੀ ਟਾਵਰ ਸਿਸਟਮ ਤਾਇਨਾਤ ਕੀਤਾ ਗਿਆ ਹੈ। ਇਹ ਟਾਵਰ ਸਾਇਰਨ ਅਤੇ ਵੌਇਸ ਅਨਾਊਸਮੈਂਟ ਰਾਹੀਂ ਪੂਰੇ ਇਲਾਕੇ ਵਿੱਚ ਚੇਤਾਵਨੀ ਦੇਂਦੇ ਹਨ, ਤਾਂ ਜੋ ਲੋਕ ਸਮੇਂ ਸਿਰ ਸੁਰੱਖਿਅਤ ਥਾਵਾਂ ਵੱਲ ਜਾ ਸਕਣ।
ਜਦੋਂ ਵੀ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਲਿਆ ਜਾਂਦਾ ਹੈ, ਇਹ ਟਾਵਰ ਤੁਰੰਤ ਐਕਟਿਵ ਹੋ ਜਾਂਦੇ ਹਨ। ਵੱਖ-ਵੱਖ ਪਿੰਡਾਂ ਵਿੱਚ ਲਗੇ ਇਹ ਐਲਰਟ ਸਿਸਟਮ ਹਜ਼ਾਰਾਂ ਲੋਕਾਂ ਨੂੰ ਅਣਚਾਹੀ ਸਥਿਤੀ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਇਰਨ ਵੱਜਣ ਜਾਂ ਅਨਾਊਸਮੈਂਟ ਸੁਣਨ ‘ਤੇ ਤੁਰੰਤ ਸੁਰੱਖਿਅਤ ਥਾਵਾਂ ਵੱਲ ਰਵਾਨਾ ਹੋ ਜਾਣ ਅਤੇ ਕੋਈ ਲਾਪਰਵਾਹੀ ਨਾ ਕਰੀ ਜਾਵੇ।
