ਚੰਡੀਗੜ੍ਹ 31 July 2025 AJ DI Awaaj
Chandigarh Desk – ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਭਰ ‘ਚ ਸਾਈਬਰ ਠੱ*ਗੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਤਾਜ਼ਾ ਚੇਤਾਵਨੀ ਕ੍ਰਿਪਟੋ ਇਨਵੈਸਟਮੈਂਟ ਨਾਲ ਜੁੜੇ ਠੱ*ਗੀ ਦੇ ਕੇਸਾਂ ਨੂੰ ਲੈ ਕੇ ਜਾਰੀ ਹੋਈ ਹੈ, ਜਿੱਥੇ ਲੋਕਾਂ ਨੂੰ Telegram ਅਤੇ WhatsApp ਗਰੁੱਪਾਂ ਰਾਹੀਂ ਸ਼ਾਮਿਲ ਕਰਕੇ ਵੱਡੇ ਮੁਨਾਫੇ ਦਾ ਲਾ*ਲਚ ਦਿੱਤਾ ਜਾਂਦਾ ਹੈ।
ਸਾਈਬਰ ਐਕਸਪਰਟ ਰਾਜੇਸ਼ ਰਾਣਾ ਮੁਤਾਬਕ, ਠੱ*ਗ ਪਹਿਲਾਂ ਲੋ*ਭੀ ਮੈਸੇਜ ਭੇਜਦੇ ਹਨ, ਫਿਰ ਫ*ਰਜ਼ੀ ਐਪਸ ਰਾਹੀਂ ਕ੍ਰਿਪਟੋ ‘ਚ ਨਿਵੇਸ਼ ਕਰਵਾਉਂਦੇ ਹਨ। ਇਹਨਾਂ ਐਪਸ ‘ਤੇ ਵਿਖਾਇਆ ਜਾਂਦਾ ਹੈ ਕਿ ਲੋਕ ਮਹੀਨੇ ਦੇ ਹਜ਼ਾਰਾਂ ਡਾਲਰ ਕਮਾ ਰਹੇ ਹਨ। ਲਾਲਚ ‘ਚ ਆ ਕੇ ਜਿਵੇਂ ਹੀ ਪੈਸਾ ਇਨਵੈਸਟ ਕਰਦੇ ਹਨ, ਠੱ*ਗ ਗਰੁੱਪ ਬੰਦ ਕਰ ਦਿੰਦੇ ਹਨ ਅਤੇ ਗਾਇਬ ਹੋ ਜਾਂਦੇ ਹਨ।
ਇਹ ਠੱ*ਗੀ ਆਮ ਤੌਰ ‘ਤੇ ਭਾਰਤ ਤੋਂ ਬਾਹਰ ਬੈਠੀਆਂ ਸੰਗਠਿਤ ਗੈਂਗਾਂ ਵੱਲੋਂ ਚਲਾਈ ਜਾਂਦੀ ਹੈ ਜੋ ਉੱਚ ਤਕਨੀਕੀ ਹਥਿਆਰਾਂ ਦੀ ਵਰਤੋਂ ਕਰ ਰਹੀਆਂ ਹਨ।
ਚੇਤਾਵਨੀ: ਜੇ ਤੁਹਾਨੂੰ ਵੀ ਕਿਸੇ ਅਣਜਾਣ ਨੰਬਰ ਤੋਂ ਕ੍ਰਿਪਟੋ ਇਨਵੈਸਟਮੈਂਟ ਜਾਂ ਤੇਜ਼ੀ ਨਾਲ ਪੈਸਾ ਕਮਾਉਣ ਦੀ ਪੇਸ਼ਕਸ਼ ਆਵੇ, ਤਾਂ ਉਸ ‘ਚ ਨ ਪਹੁੰਚੋ। ਐਸੀ ਲਿੰਕਸ ਤੇ ਕਦੇ ਵੀ ਕਲਿੱਕ ਨਾ ਕਰੋ ਜਾਂ ਕੋਈ ਨਿੱਜੀ ਜਾਣਕਾਰੀ ਨਾ ਦਿਓ। ਇਹ ਤੁਹਾਡੇ ਬੈਂਕ ਅਕਾਊਂਟ ਨੂੰ ਖਾਲੀ ਕਰ ਸਕਦਾ ਹੈ।
ਸਲਾਹ: ਕੋਈ ਵੀ ਵਿੱਤੀ ਨਿਵੇਸ਼ ਕਰਨ ਤੋਂ ਪਹਿਲਾਂ ਤਸਦੀਕ ਕੀਤੀ ਹੋਈ ਅਤੇ ਭਰੋਸੇਯੋਗ ਸਰੋਤ ਤੋਂ ਜਾਣਕਾਰੀ ਲਵੋ। ਸਾਈਬਰ ਠੱਗੀ ਤੋਂ ਬਚਣ ਲਈ ਅੱਗਾਹ ਰਹੋ, ਸੁਰੱਖਿਅਤ ਰਹੋ।
