ਕੈਨੇਡਾ ‘ਚ ਪੰਜਾਬੀਆਂ ਲਈ ਸੰਕਟ: 6,837 ਭਾਰਤੀ ਹੋਣਗੇ ਡਿਪੋਰਟ

70

International 29 Oct 2025 AJ DI Awaaj

International  Desk : ਕੈਨੇਡਾ ਸਰਕਾਰ ਨੇ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 32,000 ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ, ਜਿਨ੍ਹਾਂ ਵਿੱਚੋਂ ਲਗਭਗ 6,837 ਭਾਰਤੀ, ਜ਼ਿਆਦਾਤਰ ਪੰਜਾਬੀ, ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਹਨ।

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੀ ਮੁਖੀ ਏਰਿਨ ਓ’ਗੋਰਮੈਨ ਨੇ ਦੱਸਿਆ ਕਿ ਹਜ਼ਾਰਾਂ ਭਾਰਤੀਆਂ ਨੂੰ ਜਲਦ ਹੀ ਜਹਾਜ਼ ਰਾਹੀਂ ਦਿੱਲੀ ਭੇਜਿਆ ਜਾਵੇਗਾ। ਇਸ ਸਾਲ ਹੀ 1,891 ਭਾਰਤੀਆਂ ਨੂੰ ਕੈਨੇਡਾ ਤੋਂ ਕੱਢਿਆ ਜਾ ਚੁੱਕਾ ਹੈ, ਜੋ ਪਿਛਲੇ ਸਾਲਾਂ ਨਾਲੋਂ ਕਾਫੀ ਵੱਧ ਹੈ।

ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਅਨੁਸਾਰ, 2024-25 ਦੌਰਾਨ 18,000 ਵਿਦੇਸ਼ੀਆਂ ਨੂੰ ਕੈਨੇਡਾ ਤੋਂ ਨਿਕਾਲਣ ਦਾ ਟੀਚਾ ਹੈ। ਇਸ ਮੁਹਿੰਮ ਲਈ ਵਿਸ਼ੇਸ਼ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ:
ਇਮੀਗ੍ਰੇਸ਼ਨ ਵਿਦਵਾਨ ਪੂਜਾ ਸਿੰਘ ਮੁਤਾਬਕ, ਕੈਨੇਡਾ ਵਿੱਚ ਤਿੰਨ ਤਰ੍ਹਾਂ ਦੇ ਡਿਪੋਰਟੇਸ਼ਨ ਆਰਡਰ ਹੁੰਦੇ ਹਨ—ਡਿਪਾਰਚਰ ਆਰਡਰ, ਡਿਪੋਰਟੇਸ਼ਨ ਆਰਡਰ ਅਤੇ ਐਕਸਕਲੂਜ਼ਨ ਆਰਡਰ—ਜਿਨ੍ਹਾਂ ਦੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਵਿਅਕਤੀ ਨੂੰ ਇੱਕ ਤੋਂ ਪੰਜ ਸਾਲ ਤੱਕ ਵਾਪਸੀ ‘ਤੇ ਪਾਬੰਦੀ ਲੱਗ ਸਕਦੀ ਹੈ।

ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਖ਼ਤਰਾ:
ਕੈਨੇਡਾ ਵਿੱਚ ਪੜ੍ਹ ਰਹੇ ਕਈ ਪੰਜਾਬੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਹਾਲਾਤ ਗੰਭੀਰ ਹੋ ਰਹੇ ਹਨ। ਵਰਕ ਵੀਜ਼ੇ ਦੀ ਮਿਆਦ ਖ਼ਤਮ ਹੋ ਰਹੀ ਹੈ, ਸਰਕਾਰ ਵੱਲੋਂ ਵੀਜ਼ਾ ਵਧਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਅਤੇ ਕਈਆਂ ਨੂੰ ਪੀ.ਆਰ. ਲਈ ਲੋੜੀਂਦੇ ਅੰਕ ਨਹੀਂ ਮਿਲ ਰਹੇ। ਇਸ ਕਰਕੇ ਉਹ ਕੈਨੇਡਾ ਛੱਡਣ ‘ਤੇ ਮਜਬੂਰ ਹੋ ਸਕਦੇ ਹਨ।

ਮੌਜੂਦਾ ਸਥਿਤੀ ਅਨੁਸਾਰ, ਭਾਰਤੀ ਗੈਰ-ਕਾਨੂੰਨੀ ਪ੍ਰਵਾਸੀ ਕੈਨੇਡਾ ਦੀ ਡਿਪੋਰਟੇਸ਼ਨ ਸੂਚੀ ਵਿੱਚ ਸਭ ਤੋਂ ਉੱਚੇ ਸਥਾਨ ‘ਤੇ ਹਨ, ਜਿਨ੍ਹਾਂ ਤੋਂ ਬਾਅਦ ਮੈਕਸੀਕੋ (5,170) ਅਤੇ ਅਮਰੀਕਾ (1,734) ਦੇ ਨਾਗਰਿਕ ਹਨ।