ਸਾਂਝੀ ਰਸੋਈ ਵਿਖੇ ਜੀਵ ਦਯਾ ਮੰਡਲ ਦੇ ਮੈਂਬਰਾ ਵੱਲੋਂ ਰਕਮ 21,000/- ਰੁਪਏ ਦਾ ਯੋਗਦਾਨ

7

Hoshiarpur 23 Nov 2026 AJ DI Awaaj

Punjab Desk :   ਮਾਣਯੋਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ , ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ. ਜੀ ਦੀ ਯੋਗ ਅਗਵਾਈ ਹੇਠਾਂ ਚਲਾਈ ਜਾ ਰਹੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁੱਹਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ‘ਸਾਂਝੀ ਰਸੋਈ’ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਰਸੋਈ ਰਾਹੀਂ ਆਮ ਲੋਕਾਂ ਨੂੰ ਕੇਵਲ ਰੁਪਏ 10 ਪ੍ਰਤੀ ਥਾਲੀ ਦੀ ਮਾਮੂਲੀ ਦਰ ’ਤੇ ਦੁਪਹਿਰ ਦਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇੱਥੇ ਹਰ ਰੋਜ਼ 500 ਤੋਂ ਵੱਧ ਲੋੜਵੰਦ ਲੋਕ ਭੋਜਨ ਦਾ ਲਾਭ ਲੈ ਰਹੇ ਹਨ।

ਸਕੱਤਰ, ਰੈੱਡ ਕਰਾਸ ਸੁਸਾਇਟੀ, ਸ਼੍ਰੀ ਮੰਗੇਸ਼ ਸੂਦ ਜੀ ਦੁਆਰਾ ਦੱਸਿਆ ਗਿਆ ਕਿ ਇਸ  ਨੇਕ ਉਪਰਾਲੇ ਨੂੰ ਲਗਾਤਾਰ ਚਲਾਉਣ ਅਤੇ ਇਸ ਵਿੱਚ ਆਮ ਜਨਤਾ ਦੀ ਹਿੱਸੇਦਾਰੀ ਵਧਾਉਣ ਲਈ ਸੁਸਾਇਟੀ ਵੱਲੋਂ “ਬੁੱਕ-ਏ-ਡੇ” ਪਹਿਲਕਦਮੀ ਚਲਾਈ ਜਾ ਰਹੀ ਹੈ, ਜਿਸ ਤਹਿਤ ਕੋਈ ਵੀ ਵਿਅਕਤੀ ਰਕਮ 5,100 ਦਾ ਯੋਗਦਾਨ ਪਾ ਕੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਪਿਆਰਿਆਂ ਦੇ ਨਾਮ ’ਤੇ ਸਾਂਝੀ ਰਸੋਈ ਦਾ ਇੱਕ ਦਿਨ ਬੁੱਕ ਕਰਵਾ ਸਕਦਾ ਹੈ। ਲੋਕ ਇਸ ਪਹਿਲਕਦਮੀ ਰਾਹੀਂ ਆਪਣੇ ਜਨਮਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕਿਸੇ ਵਿਛੜੇ ਹੋਏ ਪਰਿਵਾਰਕ ਮੈਂਬਰ ਦੀ ਨਿੱਘੀ ਯਾਦ ਵਿੱਚ ਭੋਜਨ ਦੀ ਸੇਵਾ ਕਰਕੇ ਇਨ੍ਹਾਂ ਵਿਸ਼ੇਸ਼ ਮੌਕਿਆਂ ਨੂੰ ਯਾਦਗਾਰ ਬਣਾ ਸਕਦੇ ਹਨ। ਜਨਮਦਿਨ ਦੇ ਮੌਕੇ ’ਤੇ ਰੈੱਡ ਕਰਾਸ ਵੱਲੋਂ ਸਾਂਝੀ ਰਸੋਈ ਵਿਖੇ ਕੇਕ ਕਟਿੰਗ ਸਮਾਰੋਹ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ।
ਇਸੇ ਲੜੀ ਤਹਿਤ ਅੱਜ ਜੀਵ ਦਯਾ ਮੰਡਲ ਦੇ ਮੈਂਬਰਾ ਅਲਕਾ ਜੈਨ, ਊਸ਼ਾ ਜੈਨ, ਅਰੁਣਾ ਜੈਨ, ਅਨੂ ਜੈਨ, ਰੇਣੂ ਜੈਨ, ਜੀਵ ਦਇਆ ਮੰਡਲ ਜੀ ਵੱਲੋਂ  ‘ਬੁੱਕ-ਏ-ਡੇ’ ਤਹਿਤ ਸਾਂਝੀ ਰਸੋਈ ਲਈ ਰਕਮ 21,000/- ਰੁਪਏ  ਦਾ ਯੋਗਦਾਨ ਪਾਇਆ ਗਿਆ।ਇਸ ਮੌਕੇ  ਰੈੱਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੀ ਵਾਈਸ ਚੇਅਰਮੈੱਨ ਸ਼੍ਰੀ ਰਾਜੀਵ ਬਜਾਜ ਜੀ , ਲਾਈਬ੍ਰੇਰੀਅਨ, ਡੀਜਿਟਲ ਲਾਈਬ੍ਰੇਰੀ ਸ਼੍ਰੀ ਵਿਜੈ ਕੁਮਾਰ ਜੀ ਅਤੇ ਰੈੱਡ ਕਰਾਸ ਟੀਮ ਵਿਸ਼ੇਸ਼ ਤੌਰ ਤੇ ਮੌਜੂਦ ਰਹੀ।
 ਸਕੱਤਰ, ਰੈੱਡ ਕਰਾਸ ਸੁਸਾਇਟੀ, ਸ਼੍ਰੀ ਮੰਗੇਸ਼ ਸੂਦ ਜੀ ਦੁਆਰਾ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਨੇਕ ਕਾਰਜ ਨਾਲ ਜੁੜਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਨਾ ਸਿਰਫ਼ ਸਾਂਝੀ ਰਸੋਈ ਨੂੰ ਆਰਥਿਕ ਸਹਿਯੋਗ ਦਿੰਦੇ ਹਨ, ਸਗੋਂ ਸਾਡੀਆਂ ਨਿੱਜੀ ਖੁਸ਼ੀਆਂ ਅਤੇ ਯਾਦਾਂ ਨੂੰ ਸਮਾਜ ਸੇਵਾ ਨਾਲ ਜੋੜਦੇ ਹਨ।