ਐਸ.ਐਫ. ਭਰਤੀ ਲਈ ਸਿਖਲਾਈ ਲੈਣ ਵਾਸਤੇ ਪਾਈਟ ਕੈਂਪ ਨੰਗਲ ਨਾਲ ਸੰਪਰਕ ਕਰੋ

41

ਨੰਗਲ 20 ਅਗਸਤ 2025 AJ DI Awaaj

Punjab Desk : ਸੀ-ਪਾਈਟ ਕੈਂਪ ਨੰਗਲ ਦੇ ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ ਨੇ  ਦੱਸਿਆ ਹੈ ਕਿ ਬੀ.ਐਸ.ਐਫ (Tradesman) ਦੀ ਵੱਖ-ਵੱਖ ਅਸਾਮੀਆਂ ਵਿੱਚ ਸਿੱਧੀ ਭਰਤੀ ਲਈ (ਪੁਰਸ਼) 3406 ਦੀ ਅਸਾਮੀ ਨਿਕਲੀਆਂ ਹਨ ਜੋ ਕਿ ਬੀ.ਐਸ.ਐਫ ਦੀ website https: // rectt.bsf.gov.in ਤੋਂ ਮਿਤੀ 25 ਜੁਲਾਈ ਤੋਂ 23 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ। ਇਹਨਾਂ ਅਸਾਮੀਆਂ ਦੀ ਟ੍ਰੇਨਿੰਗ ਲਈ ਜਿਲ੍ਹਾ ਰੋਪੜ ਅਤੇ ਤਹਿਸੀਲ ਗੜਸ਼ਕੰਰ ਜਿਲ੍ਹਾ ਹੁਸ਼ਿਆਰਪੁਰ  ਤੇ ਤਹਿਸੀਲ ਬਲਾਚੌਰ ਜਿਲਾ ਨਵਾਂਸ਼ਹਿਰ ਦੇ ਯੁਵਕ ਸੀ-ਪਾਈਟ ਕੈਂਪ ਨੰਗਲ ਵਿਖੇ ਆ ਸਕਦੇ ਹਨ ।

              ਇਹਨਾਂ ਅਸਾਮੀਆਂ ਦੀ ਭਰਤੀ ਦੇ ਲਈ ਉਮਰ 18 ਤੋਂ 25 ਸਾਲ ਅਤੇ ਐਸ.ਸੀ/ ਬੀ.ਸੀ ਕੈਟਗਰੀ ਦੇ ਯੁਵਕਾਂ ਲਈ ਛੂਟ ਹੈ । ਵਿਦਿਅਕ ਯੋਗਤਾ ਦਸਵੀਂ ਪਾਸ ਅਤੇ ਵੱਖ-ਵੱਖ ਅਸਾਮੀਆਂ ਸਬੰਧੀ ਆਈ.ਟੀ.ਆਈ ਤੋਂ ਡਿਪਲੋਮਾਂ ਪਾਸ ਆਦਿ ਹੈ  ਟ੍ਰੇਨਿੰਗ ਅਧਿਕਾਰੀ ਸੂਬੇਦਾਰ ਤਜਿੰਦਰ ਸਿੰਘ  ਨੇ ਦੱਸਿਆ ਹੈ ਕਿ ਕੈਂਪ ਵਿਚ ਸਿਖਲਾਈ ਦੋਰਾਨ ਨੋਜਵਾਨਾਂ ਨੂੰ ਰਿਹਾਇਸ਼ ਅਤੇ ਖਾਣਾ ਬਿਲਕੁਲ ਮੁਫਤ ਦਿੱਤਾ ਜਾਵੇਗਾ। ਚਾਹਵਾਨ ਯੁਵਕ ਕੈਂਪ ਵਿਖੇ ਵੱਖ-ਵੱਖ ਅਸਾਮੀਆਂ ਸਬੰਧੀ ਦਸਤਾਵੇਜ ਦੀ ਕਾਪੀ ਆਦਿ ਲੈ ਕੇ ਸਵੇਰ 09 .00 ਵਜ੍ਹੇ ਤੋਂ ਬਾਅਦ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਿਖਲਾਈ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨ ਇਸ ਮੋਬਾਇਲ ਨੰ: 90415-58978 ਤੇ ਜਾਂ  ਸੀ.ਪਾਈਟ ਕੈਂਪ ਸ਼ਿਵਾਲਿਕ ਕਾਲਜ ਮੋਜੋਵਾਲ ਨਯਾ ਨੰਗਲ ਵਿਚ ਨਿੱਜੀ ਤੌਰ ਤੇ ਆ ਕੇ ਹੋਰ ਵੇਰਵੇ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।