11 ਫਰਵਰੀ Aj Di Awaaj
ਗੁਰਦਾਸਪੁਰ (ਬਿਸ਼ੰਬਰ ਬਿੱਟੂ)
ਡੇਰਾ ਬਾਬਾ ਨਾਨਕ ਹਲਕੇ ਵਿੱਚ ਪੈਂਦੀ ਕਸੋਵਾਲ ਪੋਸਟ ਨੇੜੇ ਰਾਵੀ ਦਰਿਆ ਤੇ ਬਣੇ ਪੁੱਲ ਦੇ ਬਿਲਕੁਲ ਨੇੜੇ ਹੋ ਰਹੀ ਰੇਤ ਦੀ ਮਾਈਨਿੰਗ ਨੂੰ ਲੈ ਕੇ ਦੋ ਕਿਸਾਨ ਜਥੇਬੰਦੀਆਂ ਆਪਸ ਵਿੱਚ ਹੀ ਇੱਕ ਦੂਜੇ ਦੇ ਖਿਲਾਫ ਖੜੀਆਂ ਹੋ ਗਈਆਂ ਹਨ। ਜਿੱਥੇ ਜਵਾਨ ਤੇ ਕਿਸਾਨ ਭਲਾਈ ਯੂਨੀਅਨ ਦੇ ਆਗੂ ਇਸ ਮਾਈਨਿੰਗ ਨੂੰ ਨਜਾਇਜ਼ ਕਰਾਰ ਦੇ ਰਹੇ ਹਨ ਅਤੇ ਮਾਈਨਿੰਗ ਕਾਰਨ ਪੁੱਲ ਨੂੰ ਖਤਰਾ ਦੱਸ ਰਹੇ ਹਨ। ਨਾਲ ਹੀ ਇਹ ਤਰਕ ਵੀ ਦੇ ਰਹੇ ਹਨ ਕਿ ਡਿਫੈਂਸ ਮਨਿਸਟਰੀ ਵੱਲੋਂ ਸਰਹੱਦੀ ਇਲਾਕੇ ਵਿੱਚ ਮਾਈਨਿੰਗ ਤੇ ਬਿਲਕੁਲ ਰੋਕ ਲਗਾਈ ਗਈ ਹੈ ਜਦਕਿ ਜਿਸ ਇਲਾਕੇ ਵਿੱਚ ਮਾਈਨਿੰਗ ਹੋ ਰਹੀ ਹੈ ਉਥੋਂ ਪਾਕਿਸਤਾਨ ਦੀ ਸਰਹੱਦ ਦੋ ਕਿਲੋਮੀਟਰ ਵੀ ਨਹੀਂ ਹੈ।
ਉਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਮਾਈਨਿੰਗ ਬਿਲਕੁਲ ਜਾਇਜ਼ ਤਰੀਕੇ ਨਾਲ ਹੋ ਰਹੀ ਹੈ ਤੇ ਇਸ ਨਾਲ ਪੁਲ ਨੂੰ ਕੋਈ ਖਤਰਾ ਨਹੀਂ ਹੈ।ਦੂਜੇ ਪਾਸੇ ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਸਡੀਓ ਅਭੀਸ਼ੇਕ ਨੇ ਵੀ ਰਾਵੀ ਦਰਿਆ ਵਿੱਚੋਂ ਵੱਡੇ ਪੱਧਰ ਤੇ ਹੋ ਰਹੀ ਇਸ ਮਾਈਨਿੰਗ ਨੂੰ ਜਾਇਜ਼ ਕਰਾਰ ਦਿੱਤਾ ਹੈ । ਉਹਨਾ ਦਾ ਕਹਿਣਾ ਹੈ ਕਿ ਦਰਿਆ ਵਿੱਚੋਂ ਰੇਤ ਕੱਢ ਕੇ ਲੈ ਜਾ ਰਹੀ ਹਰ ਗੱਡੀ ਦੀ ਬਕਾਇਦਾ ਪਰਚੀ ਕੱਟੀ ਜਾ ਰਹੀ ਹੈ ਤੇ ਉੱਥੇ ਕੈਮਰੇ ਵੀ ਲੱਗੇ ਹਨ।
ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇੱਕ-ਦੂਸਰੇ ‘ਤੇ ਅਨੇਕਾਂ ਸਵਾਲ ਚੁੱਕੇ ਅਤੇ ਇਸ ਦੌਰਾਨ ਉਨ੍ਹਾਂ ਦੇ ਵੱਲੋਂ ਇੱਕ-ਦੂਜੇ ਦੇ ਵਿਚਾਰਾਂ ਦਾ ਵੀ ਵਿਰੋਧ ਕੀਤਾ ਗਿਆ। ਰਾਵੀ ਦਰਿਆ ਵਿੱਚੋਂ ਵੱਡੇ ਪੱਧਰ ‘ਤੇ ਹੋ ਰਹੀ ਰੇਤ ਦੀ ਮਾਈਨਿੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ। ਇੱਕ ਜਥੇਬੰਦੀ ਨੇ ਨਾਜਾਇਜ਼ ਮਾਈਨਿੰਗ ਦਾ ਲਗਾਇਆ ਦੋਸ਼ ਤਾਂ ਦੂਜੀ ਨੇ ਕਿਹਾ ਜਾਇਜ਼ ਤੌਰ ਤੇ ਹੋ ਰਹੀ ਮਾਈਨਿੰਗ। ਇਸ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ ਹੋ ਗਈਆਂ।
