ਚੰਡੀਗੜ੍ਹ: 10 July 2025 AJ DI Awaaj
Punjab Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ। ਸਭ ਤੋਂ ਵੱਡਾ ਐਲਾਨ ਸਿਹਤ ਬੀਮਾ ਸਕੀਮ ਨੂੰ ਲੈ ਕੇ ਸੀ, ਜਿਸ ਦੇ ਤਹਿਤ ਹਰ ਪੰਜਾਬੀ ਨੂੰ ਹੁਣ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ।
ਮੁੱਖ ਐਲਾਨ:
🔹 ਮੁਫ਼ਤ ਸਿਹਤ ਇੰਸ਼ੋਰੈਂਸ ਯੋਜਨਾ:
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਪੰਜਾਬ ਦੇ ਹਰ ਨਾਗਰਿਕ ਲਈ ਲਾਗੂ ਹੋਵੇਗੀ। ਕਿਸੇ ਵੀ ਤਰ੍ਹਾਂ ਦੀ ਫਾਰਮੈਲਿਟੀ ਦੀ ਲੋੜ ਨਹੀਂ ਹੋਵੇਗੀ, ਸਿੱਧਾ ਹਸਪਤਾਲ ‘ਚ ਇਲਾਜ ਕੀਤਾ ਜਾਵੇਗਾ। ਹਾਲੇ ਤੱਕ 552 ਹਸਪਤਾਲ ਇਸ ਸਕੀਮ ‘ਚ ਸ਼ਾਮਲ ਹੋ ਚੁੱਕੇ ਹਨ ਅਤੇ ਇਹ ਗਿਣਤੀ ਭਵਿੱਖ ਵਿੱਚ 1500 ਤੋਂ ਵੱਧ ਕੀਤੀ ਜਾਵੇਗੀ।
🔹 ਮਹਿਲਾ ਸਰਪੰਚਾਂ ਲਈ ਟ੍ਰੇਨਿੰਗ:
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮਹਿਲਾ ਸਰਪੰਚਾਂ ਨੂੰ ਨਾਂਦੇੜ ਸਾਹਿਬ ਲਿਜਾ ਕੇ ਮਹਾਰਾਸ਼ਟਰ ‘ਚ 2 ਦਿਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਪਿੰਡ ਪੱਧਰ ‘ਤੇ ਚੰਗੀ ਲੀਡਰਸ਼ਿਪ ਦੇ ਸਕਣ।
🔹 CISF ਤਾਇਨਾਤੀ ਦਾ ਫੈਸਲਾ ਰੱਦ:
ਮਾਨ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ CISF ਲਿਆਉਣ ਦਾ ਫੈਸਲਾ ਹੁਣ ਰੱਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਸਬੰਧੀ ਧਮਕੀਆਂ ਮਿਲ ਰਹੀਆਂ ਹਨ, ਪਰ ਅਸੀਂ ਕੇਂਦਰ ਦੀ ਦਖਲਅੰਦਾਜ਼ੀ ਦੀ ਬਜਾਏ ਲੋਕ ਰਾਜ ‘ਚ ਵਿਸ਼ਵਾਸ ਰਖਦੇ ਹਾਂ।
🔹 ਬੇਅਦਬੀ ਕਾਨੂੰਨ ਲਈ ਖ਼ਾਸ ਬਿੱਲ:
CM ਮਾਨ ਨੇ ਦੱਸਿਆ ਕਿ ਬੇਅਦਬੀ ਮਾਮਲਿਆਂ ‘ਤੇ ਸਖ਼ਤ ਰੁਖ ਅਪਣਾਉਂਦੇ ਹੋਏ ਇੱਕ ਨਵਾਂ ਬਿੱਲ ਤਿਆਰ ਕੀਤਾ ਜਾ ਰਿਹਾ ਹੈ, ਜੋ ਸਾਰੇ ਧਿਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਵਿਧਾਨਸਭਾ ‘ਚ ਪੇਸ਼ ਕੀਤਾ ਜਾਵੇਗਾ।
ਭਗਵੰਤ ਮਾਨ ਦੇ ਇਨ੍ਹਾਂ ਐਲਾਨਾਂ ਨੂੰ ਲੋਕ-ਪੱਖੀ ਅਤੇ ਪੰਜਾਬੀ ਹਿਤਾਂ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।














