ਫਾਜਿਲਕਾ 1 ਮਾਰਚ 2025 Aj Di Awaaj
ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੇ ਮਿਤੀ 28 ਫਰਵਰੀ 2025 ਨੂੰ ਸੇਵਾ ਮੁਕਤ ਹੋਣ ਤੇ ਸਿਹਤ ਵਿਭਾਗ ਫਾਜਿਲਕਾ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਵਿਦਾਇਗੀ ਸਮਾਰੋਹ ਕੀਤਾ ਗਿਆ। ਇਸ ਸਮਾਰੋਹ ਵਿੱਚ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ, ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਸੁਨੀਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਮਲੋਟ, ਡਾ ਵਿਕਾਸ ਗਾਂਧੀ, ਡਾ. ਰਿੰਕੂ, ਡਾ. ਸੁਰੇਸ਼, ਡਾ. ਨੀਲੂ, ਡਾ. ਅਰਪਿਤ, ਡਾ. ਨਿਸ਼ਾਂਤ ਨੇ ਸ਼ਿਰਕਤ ਕੀਤੀ।
ਦੱਸਣਯੋਗ ਹੈ ਕਿ ਡਾ ਲਹਿੰਬਰ ਰਾਮ ਨੇ ਬਤੌਰ ਮੈਡੀਕਲ ਅਫ਼ਸਰ ਆਪਣੀ ਸਰਕਾਰੀ ਨੌਕਰੀ ਪੀ.ਐਚ.ਸੀ. ਝਬਾਲ ਜ਼ਿਲ੍ਹਾ ਤਰਨਤਾਰਨ ਤੋਂ ਸ਼ੁਰੂ ਕੀਤੀ। ਇਸ ਤੋਂ ਬਾਅਦ ਸਾਲ 2019 ਵਿੱਚ ਸਿਹਤ ਵਿਭਾਗ ਵੱਲੋਂ ਤਰੱਕੀ ਦੇ ਕੇ ਸੀਨੀਅਰ ਮੈਡੀਕਲ ਅਫ਼ਸਰ ਪੀ ਐਚ ਸੀ ਦੋਰਾਂਗਲਾ ਵਿਖੇ ਨਿਯੁਕਤ ਕੀਤਾ। ਸਿਹਤ ਵਿਭਾਗ ਵੱਲੋਂ ਆਪ ਨੂੰ ਬਤੌਰ ਸਿਵਲ ਸਰਜਨ ਤਰੱਕੀ ਦੇ ਕੇ ਦਸੰਬਰ 2024 ਨੂੰ ਫਾਜਿਲਕਾ ਵਿਖੇ ਨਿਯੁਕਤ ਕੀਤਾ।
ਸਰਕਾਰੀ ਸੇਵਾ ਦੌਰਾਨ ਆਪ ਜੀ ਨੂੰ ਸਿਹਤ ਵਿਭਾਗ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਹੋਰ ਵਿਭਾਗਾਂ ਵੱਲੋਂ ਅਨੇਕਾਂ ਵਾਰ ਸਨਮਾਨਿਤ ਕੀਤਾ ਗਿਆ। ਆਪਣੀ ਲਗਭਗ 31 ਸਾਲ ਦੀ ਬੇਦਾਗ ਅਤੇ ਇਮਾਨਦਾਰੀ ਨਾਲ ਸਰਕਾਰੀ ਸਰਵਿਸ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ। ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀ, ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸੁਭਕਾਮਨਾਵਾਂ ਦਿੱਤੀਆਂ ਅਤੇ ਵਿਦਾਇਗੀ ਪਾਰਟੀ ਦਿੱਤੀ।
