ਚੰਡੀਗੜ੍ਹ 02 Aug 2025 AJ DI Awaaj
Chandigarh Desk – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੇ ਦੇ ਮੁੱਦੇ ‘ਤੇ ਸਖਤ ਰਵਿਆ ਅਖਤਿਆਰ ਕਰਦਿਆਂ ਸਾਬਕਾ ਸਰਕਾਰਾਂ ਅਤੇ ਖ਼ਾਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ‘ਤੇ ਬਿਨਾਂ ਨਾਂ ਲਏ ਤੀਖੀ ਟਿੱਪਣੀ ਕੀਤੀ।
ਇੱਕ ਜਨਤਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ ਅਤੇ ਇਸ ਮਾਮਲੇ ‘ਚ ਕੋਈ ਵੀ ਸਮਝੌਤਾ ਕਦੇ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਸਿਰਫ ਪੰਜਾਬ ਨੂੰ ਲੁੱਟਿਆ ਤੇ ਨੌਜਵਾਨੀ ਨੂੰ ਨ*ਸ਼ੇ ਦੀ ਲਤ ‘ਚ ਧੱਕ ਦਿੱਤਾ।
ਮੁੱਖ ਮੰਤਰੀ ਮਾਨ ਨੇ ਕਿਹਾ, “ਇਕ ਸਮਾਂ ਸੀ ਜਦੋਂ ਮੰਤਰੀਆਂ ਦੀਆਂ ਗੱਡੀਆਂ ‘ਚੋਂ ਚਿੱ*ਟਾ ਵਿਕਦਾ ਸੀ। ਹੁਣ ਉਹ ਦੌਰ ਲੰਘ ਚੁੱਕਾ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਤੇ ਭ੍ਰਿਸ਼*ਟਾਚਾ*ਰ ਦੇ ਖ਼ਿਲਾਫ ਜੰਗ ਛੇੜ ਦਿੱਤੀ ਹੈ।”
ਉਨ੍ਹਾਂ ਇਹ ਵੀ ਜੋੜਿਆ ਕਿ ਜਿਵੇਂ ਸਿਹਤ ਤੇ ਸਿੱਖਿਆ ਦੇ ਖੇਤਰਾਂ ‘ਚ ਵੱਡੇ ਬਦਲਾਅ ਕੀਤੇ ਗਏ ਹਨ, ਓਸੇ ਤਰ੍ਹਾਂ ਨਸ਼ੇ ਵਿਰੁੱਧ ਮੁਹਿੰਮ ਵੀ ਪੂਰੀ ਸਖਤੀ ਨਾਲ ਚਲਾਈ ਜਾਵੇਗੀ।
ਮੁੱਖ ਮੰਤਰੀ ਨੇ ਇਹ ਵੀ ਸਾਫ ਕੀਤਾ ਕਿ ਪੰਜਾਬ ਦੇ ਮੱਥੇ ਤੋਂ ਨਸ਼ੇ ਦਾ ਧੱਬਾ ਹਟਾ ਕੇ ਹੀ ਉਹ ਚੈਨ ਲੈਣਗੇ।
