ਮਿਸ਼ਨ ਕਲੀਨ ਪੰਜਾਬ ਦੇ ਤਹਿਤ ਫਾਜ਼ਿਲਕਾ ਸ਼ਹਿਰ ਵਿਖੇ ਕੀਤੀ ਚੈਕਿੰਗ

19

ਫਾਜ਼ਿਲਕਾ 23 ਜੂਨ 2026 AJ DI Awaaj

Punjab Desk :  ਕੈਬਨਿਟ ਮੰਤਰੀ ਸਥਾਨਕ ਸਰਕਾਰਾ ਪੰਜਾਬ ਸ੍ਰੀ ਹਰਜੋਤ ਬੈਂਸ ਅਤੇ ਵਿਭਾਗ ਦੇ ਸਕੱਤਰ ਸ੍ਰੀ ਘਨਸ਼ਿਆਮ ਥੋਰੀ (ਆਈ.ਏ.ਐਸ) ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨ.) ਫਾਜ਼ਿਲਕਾ ਡਾ. ਮਨਦੀਪ ਕੌਰ ਵੱਲੋਂ ਕਲੀਨ ਪੰਜਾਬ ਪ੍ਰਾਊਡ ਪੰਜਾਬ ਮਿਸ਼ਨ ਦੇ ਤਹਿਤ ਫਾਜ਼ਿਲਕਾ ਸ਼ਹਿਰ ਦੀਆਂ ਵੱਖ ਵੱਖ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਗਈ ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ/ ਦੁਕਾਨਾਂ ਦਾ ਕੂੜਾ ਗਲੀਆਂ, ਸੜਕਾਂ ਤੇ ਪਾਰਕਾਂ ਵਿੱਚ ਨਾ ਸੁੱਟਣ ਸਗੋਂ ਆਪਣਾ-ਆਪਣਾ ਕੂੜਾ ਅਲੱਗ-ਅਲੱਗ ਕਰਕੇ ਵੇਸਟ ਕਲੈਕਟਰਾਂ ਨੂੰ ਹੀ ਦੇਣ ਤਾਂ ਜੋ ਕੂੜੇ ਦੇ ਸਹੀ ਪ੍ਰਬੰਧਨ ਲਈ ਨਗਰ ਕੌਂਸਲ ਦਾ ਸਹਿਯੋਗ ਕੀਤਾ ਜਾਵੇ ।

ਉਨ੍ਹਾਂ ਨਗਰ ਕੌਂਸਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸੜਕਾਂ ਤੇ ਕੋਈ ਵੀ ਕੂੜੇ ਦੇ ਢੇਰ ਨਾ ਹੋਣ ਅਤੇ ਹਰੇਕ ਘਰ ਵਿੱਚੋਂ ਕੂੜਾ ਚੁੱਕਣਾ /ਚੁਕਵਾਉਣਾ ਯਕੀਨੀ ਬਣਾਇਆ ਜਾਵੇ। ਹਰੇਕ ਗਲੀ ,ਨਾਲੀਆਂ ਅਤੇ ਸੜਕਾਂ ਦੀ ਸਫਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮਾਨਸੂਨ ਸੀਜ਼ਨ ਨੂੰ ਮੱਦੇਨਜ਼਼ਰ ਰੱਖਦਿਆਂ ਸੀਵਰੇਜ ਲਾਇਨਾਂ ਦੀ ਸਾਫ ਕਰਨ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਸਹਿਰ ਵਾਸੀਆਂ ਨੂੰ ਮਾਨਸੂਨ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰ ਨੂੰ ਸਾਫ ਸੁੱਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੀ ਕਿਹਾ ਗਿਆ ।

          ਇਸ ਮੌਕੇ ਚੀਫ ਸੈਨਟਰੀ ਅਫਸਰ ਨਗਰ ਕੌਂਸਲ ਫਾਜ਼ਿਲਕਾ ਨਰੇਸ਼ ਖੇੜਾ, ਸ਼ਬਨਮ ਰਹੇਜਾ ਐਮ.ਆਈ.ਐੱਸ ਅਤੇ ਕਪਿਲ ਦੇਵ ਆਦਿ ਹਾਜਰ ਸਨ ।