ਚੰਨੀ ਦਾ ਵਾਅਦਾ ਪੂਰਾ: ਜਲੰਧਰ ‘ਚ ਬਣਾਇਆ ਸਥਾਈ ਨਿਵਾਸ

115

ਜਲੰਧਰ 02 Apr 2026 AJ DI Awaaj

Punjab Desk :    ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਵੋਟਰਾਂ ਨਾਲ ਕੀਤਾ ਵਾਅਦਾ ਪੂਰਾ ਕਰਦਿਆਂ ਇੱਥੇ ਪੱਕੇ ਤੌਰ ‘ਤੇ ਰਹਿਣ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਜਲੰਧਰ ਛਾਉਣੀ ਨੇੜੇ ਖਜੂਰਲਾ ਪਿੰਡ ਵਿੱਚ ਕਰੀਬ 5 ਕਨਾਲ ਵਿੱਚ ਆਪਣਾ ਨਵਾਂ ਘਰ ਤਿਆਰ ਕੀਤਾ ਹੈ।

ਚੋਣਾਂ ਦੌਰਾਨ ਚੰਨੀ ਨੇ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਵਿੱਚ ਸਥਾਈ ਤੌਰ ‘ਤੇ ਰਹਿਣਗੇ, ਜਿਸਨੂੰ ਹੁਣ ਉਨ੍ਹਾਂ ਨੇ ਅਮਲ ਵਿੱਚ ਲਿਆ ਹੈ। ਇਸ ਕਦਮ ਨੂੰ ਵਿਰੋਧੀਆਂ ਵੱਲੋਂ ਉਨ੍ਹਾਂ ‘ਤੇ ਲੱਗ ਰਹੇ “ਬਾਹਰੀ” ਦੇ ਦੋਸ਼ਾਂ ਦਾ ਜਵਾਬ ਵੀ ਮੰਨਿਆ ਜਾ ਰਿਹਾ ਹੈ।

ਨਵੇਂ ਘਰ ਵਿੱਚ ਦਾਖਲੇ ਮੌਕੇ ਚੰਨੀ ਵੱਲੋਂ “ਸਹਿਜ ਪਾਠ” ਕਰਵਾਇਆ ਗਿਆ ਅਤੇ ਜਲੰਧਰ ਦੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀਆਂ ਸਿਆਸੀ ਗਤੀਵਿਧੀਆਂ ਜਲੰਧਰ ਤੋਂ ਹੀ ਚਲਾਉਣਗੇ ਅਤੇ ਅਗਲੇ ਦਿਨਾਂ ਵਿੱਚ ਵੱਖ-ਵੱਖ ਹਲਕਿਆਂ ਦੇ ਵਰਕਰਾਂ ਨਾਲ ਮੁਲਾਕਾਤ ਕਰਨਗੇ।

ਚੰਨੀ ਦੇ ਇਸ ਘਰ ਨੂੰ ਖਾਸ ਤੌਰ ‘ਤੇ ਸਿਆਸੀ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਗ੍ਰਾਊਂਡ ਫਲੋਰ ‘ਤੇ ਵੱਡੇ ਮੀਟਿੰਗ ਹਾਲ ਬਣਾਏ ਗਏ ਹਨ, ਜਦਕਿ ਲਾਨ ਨੂੰ ਵੀ ਸਮਾਗਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਵਾਸਤੂ ਅਨੁਸਾਰ ਘਰ ਦੇ ਉੱਤਰ-ਪੂਰਬੀ ਹਿੱਸੇ ਨੂੰ ਖਾਲੀ ਛੱਡਿਆ ਹੈ।