ਚੰਡੀਗੜ੍ਹ: ਹੁਣ ਡਾਕਟਰ ਦਵਾਈਆਂ ਕੈਪਟਲ ਲੈਟਰ ਜਾਂ ਪ੍ਰਿੰਟ ਵਿੱਚ ਹੀ ਲਿਖਣਗੇ

41

ਚੰਡੀਗੜ੍ਹ: 11 Sep 2025 AJ DI Awaaj

Chandigarh Desk – ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਵੱਲੋਂ ਸਾਰੇ ਡਾਕਟਰਾਂ ਲਈ ਇਕ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ, ਜਿਸਦੇ ਤਹਿਤ ਹੁਣ ਦਵਾਈਆਂ ਦੀ ਰੈਸਿਪੀ (ਪ੍ਰਿਸਕ੍ਰਿਪਸ਼ਨ) ਸਿਰਫ ਕੈਪਟਲ ਲੈਟਰ ਵਿੱਚ ਜਾਂ ਪ੍ਰਿੰਟ ਆਉਟ ਰੂਪ ਵਿੱਚ ਹੀ ਲਿਖੀ ਜਾਵੇਗੀ।

ਹਸਪਤਾਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਡਾ. ਜੀਪੀ ਥਾਮੀ ਨੇ ਦੱਸਿਆ ਕਿ ਇਹ ਨਵਾਂ ਨਿਯਮ ਮਰੀਜ਼ਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਾਗੂ ਕੀਤਾ ਗਿਆ ਹੈ। ਕਈ ਵਾਰ ਡਾਕਟਰਾਂ ਦੀ ਹੱਥ ਲਿਖਤ ਥਾਂ-ਥਾਂ ਤੇ ਗਲਤ ਪੜ੍ਹੀ ਜਾਂਦੀ ਸੀ, ਜਿਸ ਕਾਰਨ ਮੈਡੀਕਲ ਸਟੋਰ ‘ਤੇ ਗਲਤ ਦਵਾਈ ਦੇ ਦਿੱਤੀ ਜਾਂਦੀ ਸੀ ਜਾਂ ਕਨਫਿਊਜ਼ਨ ਪੈਦਾ ਹੋ ਜਾਂਦੀ ਸੀ।

ਡਾ. ਥਾਮੀ ਅਨੁਸਾਰ, ਇਹ ਨੀਤੀ ਖ਼ਾਸ ਤੌਰ ‘ਤੇ ਉਹਨਾਂ ਦਵਾਈਆਂ ਲਈ ਲਾਗੂ ਕੀਤੀ ਗਈ ਹੈ, ਜਿਨ੍ਹਾਂ ਦੇ ਨਾਮ ਮਿਲਦੇ-ਜੁਲਦੇ ਹਨ, ਤਾਂ ਜੋ ਮਰੀਜ਼ ਨੂੰ ਗਲਤ ਦਵਾਈ ਨਾ ਮਿਲੇ।

ਇਹ ਫੈਸਲਾ ਮਰੀਜ਼ਾਂ ਦੀ ਸੁਰੱਖਿਆ, ਸਪਸ਼ਟਤਾ ਅਤੇ ਵਧੀਆ ਇਲਾਜ ਪ੍ਰਣਾਲੀ ਨੂੰ ਯਕੀਨੀ ਬਣਾਉਣ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।