ਚੰਡੀਗੜ੍ਹ 05 June 2025 Aj Di Awaaj
Punjab Desk : ਚੰਡੀਗੜ੍ਹ ਦੇ ਸੈਕਟਰ-15 ਦੀ ਮਾਰਕੀਟ ‘ਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਨਗਰ ਨਿਗਮ ਦੀ ਇਨਫੋਰਸਮੈਂਟ ਟੀਮ ‘ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਇਹ ਟੀਮ ਇਲਾਕੇ ‘ਚ ਅਵੈਧ ਅਤੀਕਰਮਣ ਹਟਾਉਣ ਲਈ ਪਹੁੰਚੀ ਸੀ। ਹਮਲੇ ਦੌਰਾਨ ਲੋਕ ਡਰ ਦੇ ਮਾਰੇ ਇਧਰ-ਉਧਰ ਦੌੜਦੇ ਨਜ਼ਰ ਆਏ ਅਤੇ ਮੌਕੇ ‘ਤੇ ਭਾਰੀ ਭੀੜ ਇਕੱਠੀ ਹੋ ਗਈ।
ਹਮਲੇ ਦੀ ਘਟਨਾ ਕੈਮਰੇ ‘ਚ ਕੈਦ ਹੋ ਗਈ ਹੈ। ਵੀਡੀਓ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਸੜਕ ‘ਤੇ ਟੀਮ ਦੇ ਮੈਂਬਰਾਂ ਨਾਲ ਧੱਕਾ-ਮੁੱਕੀ ਹੋ ਰਹੀ ਹੈ ਅਤੇ ਆਮ ਲੋਕ ਵੀ ਹੜਬੜਾਹਟ ‘ਚ ਦਿੱਖ ਰਹੇ ਹਨ।
ਇਸ ਹਮਲੇ ‘ਚ ਇਨਫੋਰਸਮੈਂਟ ਟੀਮ ਦੇ ਕੁਝ ਕਰਮਚਾਰੀ ਜਖਮੀ ਹੋ ਗਏ ਹਨ। ਸਬ ਇੰਸਪੈਕਟਰ ਮਨੀਸ਼ਾ ਗਿੱਲ ਵੱਲੋਂ ਥਾਣਾ ਨੰਬਰ 11 ‘ਚ ਹਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ‘ਤੇ ਪੁਲਿਸ ਨੇ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਹਮਲੇ ‘ਚ ਸ਼ਾਮਿਲ ਕੁਝ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
