ਅੱਜ ਦੀ ਆਵਾਜ਼ | 14 ਅਪ੍ਰੈਲ 2025
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਦੀ ਵਧਦੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ, ਰੇਲਵੇ ਨੇ ਚੰਡੀਗੜ੍ਹ ਲਈ ਇਕ ਹੋਰ ਵਿਸ਼ੇਸ਼ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ-ਧਨਬਾਦ ਗਰੀਬ ਰੱਥ ਵਿਸ਼ੇਸ਼ ਟ੍ਰੇਨ 15 ਅਪ੍ਰੈਲ ਤੋਂ 29 ਜੂਨ ਤੱਕ ਚੱਲੇਗੀ।
ਟ੍ਰੇਨ ਨੰਬਰ 03311 (ਧਨਬਾਦ ਤੋਂ ਚੰਡੀਗੜ੍ਹ):
ਟ੍ਰੇਨ ਹਰ ਸੋਮਵਾਰ ਅਤੇ ਸ਼ੁੱਕਰਵਾਰ 11:30 ਵਜੇ ਧਨਬਾਦ ਤੋਂ ਰਵਾਨਾ ਹੋਏਗੀ ਅਤੇ ਤੀਜੇ ਦਿਨ ਸਵੇਰੇ 4:30 ਵਜੇ ਚੰਡੀਗੜ੍ਹ ਪਹੁੰਚੇਗੀ।
ਟ੍ਰੇਨ ਨੰਬਰ 03312 (ਚੰਡੀਗੜ੍ਹ ਤੋਂ ਧਨਬਾਦ):
ਚੰਡੀਗੜ੍ਹ ਤੋਂ ਟ੍ਰੇਨ ਹਰ ਬੁੱਧਵਾਰ ਅਤੇ ਐਤਵਾਰ ਸਵੇਰੇ 6 ਵਜੇ ਰਵਾਨਾ ਹੋਏਗੀ ਅਤੇ ਅਗਲੇ ਦਿਨ ਸਵੇਰੇ 9 ਵਜੇ ਧਨਬਾਦ ਪਹੁੰਚੇਗੀ।
ਮੁੱਖ ਰੁਕਾਵਾਂ:
ਟ੍ਰੇਨ ਧਨਬਾਦ, ਗਯਾ, ਪਟਨਾ, ਵਾਰਾਣਸੀ, ਮੋਰਾਦਾਬਾਦ, ਗਾਜ਼ੀਆਬਾਦ, ਪਾਨੀਪਤ, ਅੰਬਾਲਾ ਅਤੇ ਹੋਰ ਮਹੱਤਵਪੂਰਨ ਸਟੇਸ਼ਨਾਂ ‘ਤੇ ਰੁਕੇਗੀ।
ਕੋਚ ਬਣਤਰ:
ਇਸ ਵਿਸ਼ੇਸ਼ ਰੇਲ ਵਿੱਚ 16 ਏ.ਸੀ. ਬਰਥ ਕੋਚ ਅਤੇ 2 ਜਰਨੇਟਰ ਕਾਰਾਂ ਹੋਣਗੀਆਂ।
ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਉਣ ਦਾ ਕੰਮ ਵੀ ਜਾਰੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ-ਲਖਨਉ ਅਤੇ ਚੰਡੀਗੜ੍ਹ-ਵਾਰਾਣਸੀ ਲਈ ਵੀ ਗਰਮੀਆਂ ਦੀਆਂ ਵਿਸ਼ੇਸ਼ ਟ੍ਰੇਨਾਂ ਚਲਾਈਆਂ ਗਈਆਂ ਹਨ।
